Latest news

ਹੁਣ ਰਿਕਸ਼ਾ ਚਲਾਉਣ ਲਈ ਵੀ ਲੈਣਾ ਪਵੇਗਾ ਡਰਾਈਵਿੰਗ ਲਾਇਸੈਂਸ

ਚੰਡੀਗੜ੍ਹ: ਹੁਣ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਲਈ ਡ੍ਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ । ਜਿਸ ਕਾਰਨ ਹੁਣ ਹਰ ਰਿਕਸ਼ਾ ਚਾਲਕ ਨੂੰ ਆਪਣੇ ਰਿਕਸ਼ਾ ‘ਤੇ ਨਗਰ ਨਿਗਮ ਵੱਲੋਂ ਜਾਰੀ ਕੀਤੀ ਗਈ ਇੱਕ ਨੰਬਰ ਪਲੇਟ ਲਗਾਉਣੀ ਪਵੇਗੀ । ਦਰਅਸਲ, ਚੰਡੀਗੜ੍ਹ ਵਿੱਚ ਰਿਕਸ਼ਿਆਂ ਤੇ ਰੇਹੜੀਆਂ ਦੀ ਜ਼ਿਆਦਾ ਵਰਤੋਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦੇ ਪ੍ਰਸਤਾਵਿਤ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਯੂਟੀ ਨੇ ਇਸ ਮਤੇ ਨੂੰ ਪਾਸ ਕਰ ਕੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ, ਜੋ ਲੋਕਾਂ ਦੀ ਰਾਏ ਲੈਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ । ਜਿਸ ਵਿੱਚ ਰਜਿਸਟ੍ਰੇਸ਼ਨ ਲਈ 600 ਰੁਪਏ ਫੀਸ ਲਈ ਜਾਵੇਗੀ । ਇਸ ਨਿਯਮ ਦੇ ਤਹਿਤ 15 ਸਾਲਾਂ ਦੇ ਡ੍ਰਾਈਵਿੰਗ ਲਾਇਸੈਂਸ ਲਈ 300 ਰੁਪਏ ਫੀਸ ਦੇਣੀ ਪਵੇਗੀ । ਦੱਸ ਦੇਈਏ ਕਿ ਇਹ ਲਾਇਸੈਂਸ ਸਿਰਫ਼ ਉਨ੍ਹਾਂ ਰਿਕਸ਼ਾ ਤੇ ਰੇਹੜੀ ਚਾਲਕਾਂ ਲਈ ਜਾਰੀ ਕੀਤੇ ਜਾਣਗੇ, ਜਿਹੜੇ ਅਧਿਕਾਰਿਤ ਤੌਰ ‘ਤੇ ਚੰਡੀਗੜ੍ਹ ਦੇ ਵਸਨੀਕ ਹੋਣਗੇ ।

 licence must for rickshaw

ਇਸ ਸਭ ਤੋਂ ਇਲਾਵਾ ਰਿਕਸ਼ਾ ਤੇ ਰੇਹੜੀ ਚਾਲਕ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ । ਇਸ ਲਾਇਸੈਂਸ ਦੇ ਤਹਿਤ ਰੇਹੜੀ ਤੇ ਰਿਕਸ਼ਾ ‘ਤੇ ਵੱਧ ਤੋਂ ਵੱਧ 150 ਕਿੱਲੋ ਤੱਕ ਭਾਰ ਲੈ ਕੇ ਜਾਣ ਦੀ ਹੱਦ ਤੈਅ ਕੀਤੀ ਗਈ ਹੈ । ਇਸ ਦੇ ਨਾਲ ਹੀ ਲਾਇਸੈਂਸ ਧਾਰਕ ਨੂੰ ਪੁਲਿਸ ਤੇ ਟ੍ਰੈਫਿਕ ਨਿਯਮ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ ।ਜੇ ਰਿਕਸ਼ਾ ਤੇ ਰੇਹੜੀ ਚਾਲਕ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ, ਤਾਂ ਪੁਲਿਸ ਨੂੰ ਉਨ੍ਹਾਂ ਦੇ ਵਾਹਨ ਜ਼ਬਤ ਕਰ ਲਵੇਗੀ । ਜਿਸਦੇ ਬਾਅਦ ਜ਼ਬਤ ਕੀਤੇ ਵਾਹਨ ਨੂੰ ਵਾਪਿਸ ਲੈਣ ਲਈ ਵੀ ਇੱਕ ਫੀਸ ਨਿਰਧਾਰਿਤ ਕੀਤੀ ਗਈ ਹੈ । ਜਿਸ ਵਿੱਚ ਪਹਿਲੀ ਵਾਰ ਅਪਰਾਧ ਕਰਨ ‘ਤੇ 300 ਰੁਪਏ, ਦੂਜੀ ਵਾਰ ਲਈ 400 ਰੁਪਏ ਤੇ ਤੀਜੀ ਵਾਰ ਉਲੰਘਣਾ ਕਰਨ ‘ਤੇ 500 ਰੁਪਏ ਜ਼ੁਰਮਾਨੇ ਦੇ ਤੌਰ ‘ਤੇ ਵਸੂਲੇ ਜਾਣਗੇ ।

Leave a Reply

Your email address will not be published. Required fields are marked *

error: Content is protected !!