Latest

ਹੁਣ ਭਾਰਤੀ ਬਗੈਰ ਵੀਜ਼ਾ ਕਰ ਸਕਦੇ ਇਸ ਦੇਸ਼ ਦੀ ਸੈਰ

ਭਾਰਤੀ ਤੇ ਚੀਨੀ ਨਾਗਰਿਕ ਹੁਣ ਬਗੈਰ ਵੀਜ਼ਾ ਬ੍ਰਾਜ਼ੀਲ ਜਾ ਸਕਦੇ ਹਨ। ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਤੇ ਵਪਾਰੀਆਂ ਲਈ ਵੀਜ਼ਾ ਖ਼ਤਮ ਕਰੇਗੀ। ਹਾਲ ਹੀ ‘ਚ ਬ੍ਰਾਜ਼ੀਲ ਨੇ ਅਮਰੀਕਾਕੈਨੇਡਾਜਾਪਾਨ ਤੇ ਆਸਟ੍ਰੇਲਿਆਈ ਨਾਗਰਿਕਾਂ ਲਈ ਵੀਜ਼ਾ ਖ਼ਤਮ ਕੀਤਾ ਸੀ।

ਬ੍ਰਾਜ਼ੀਲ ‘ਚ ਇਸੇ ਸਾਲ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਬੋਲਸੋਨਾਰੋ ਨੇ ਆਪਣੀ ਨੀਤੀਆਂ ‘ਚ ਸਾਫ਼ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਕਾਸਸ਼ੀਲ ਦੇਸ਼ਾਂ ਲਈ ਵੀਜ਼ਾ ਜ਼ਰੂਰਤਾਂ ਨੂੰ ਖ਼ਤਮ ਕਰੇਗੀ। ਜਦਕਿ ਭਾਰਤਚੀਨ ਲਈ ਬੋਲਸੋਨਾਰੋ ਦਾ ਇਹ ਐਲਾਨ ਉਸ ਦੇ ਬੀਜ਼ਿੰਗ ਦੌਰੇ ਤੋਂ ਠੀਕ ਪਹਿਲਾ ਆਇਆ ਹੈ।


ਇਸ ਸਾਲ ਬ੍ਰਿਕਸ (ਬ੍ਰਾਜ਼ੀਲਰੂਸਭਾਰਤਚੀਨ ਤੇ ਦੱਖਣੀ ਅਫਰੀਕਾਸਮਿਟ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲਿਆ ‘ਚ 13-14 ਨਵੰਬਰ ਨੂੰ ਹੋ ਰਿਹਾ ਹੈ ਜਿਸ ‘ਚ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਮੰਨਿਆ ਜਾ ਰਿਹਾ ਹੈ ਕਿ ਮੋਦੀ ਤੇ ਬੋਲਸੋਨਾਰੋ ਇੱਥੇ ਬੈਠਕ ਦੌਰਾਨ ਕਈ ਮੁੱਦਿਆਂ ‘ਤੇ ਸਮਝੌਤਾ ਵੀ ਕਰਨਗੇ।

Leave a Reply

Your email address will not be published. Required fields are marked *

error: Content is protected !!