Latest news

ਹਾਈਵੇ ‘ਤੇ ਬਣ ਰਹੇ ਪੁਲ ਦਾ ਨਿਰਮਾਣ ਕਰੀਬ-ਕਰੀਬ ਪੂਰਾ,ਛੇਤੀ ਹੋਵੇਗਾ ਜਨਤਾ ਦੇ ਹਵਾਲੇ -ਫਗਵਾੜਾ ਵਿਚ ਕਰੋੜਾ ਰੁਪਏ ਦੇ ਪ੍ਰੋਜੈਕਟ ਲਿਆ,ਵਿਕਾਸ ਦਾ ਨਵਾਂ ਰਿਕਾਰਡ ਬਣਾਇਆ ਸੋਮ ਪ੍ਰਕਾਸ਼ ਕੈਂਥ ਨੇ,ਕਾਂਗਰਸ ਕਰ ਰਹੀ ਫੋਕੇ ਦਾਅਵੇ ਤੇ ਡਰਾਮੇ-ਖੋਸਲਾ

ਫਗਵਾੜਾ 31 ਜੁਲਾਈ
(ਸ਼ਰਨਜੀਤ ਸਿੰਘ ਸੋਨੀ)
ਫਗਵਾੜਾ ਨੈਸ਼ਨਲ ਹਾਈਵੇ ‘ਤੇ ਬਣ ਰਹੇ ਪੁਲ਼ ਦਾ ਨਿਰਮਾਣ ਕੰਮ ਕਰੀਬ ਕਰੀਬ ਪੁਰਾ ਹੋ ਚੁੱਕਿਆ ਹੈ ਅਤੇ ਛੇਤੀ ਹੀ ਕੇਂਦਰ ਸਰਕਾਰ ਦੀ ਹਰੀ ਝੰਡੀ ਮਿਲਣ ਤੇ ਇਸ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਪੁਲ ਦੇ ਚੱਲ ਰਹੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ। ਉਨਾਂ ਕਿਹਾ ਕਿ ਥੋੜੀ ਬਹੁਤ ਜੋ ਦੇਰੀ ਹੋਈ ਹੈ ਉਹ ਬਰਸਾਤ ਦੇ ਕਾਰਨ ਹੈ,ਕੰਮ ਹੁਣ ਅੰਤਿਮ ਚਰਨ ਵਿਚ ਹੈ। ਕੰਪਨੀ ਦੇ ਲੋਕ ਬੜੀ ਤੇਜ਼ੀ ਨਾਲ ਕੰਮ ਨਿਪਟਾ ਰਹੇ ਹਨ।
                            ਖੋਸਲਾ ਨੇ ਕਿਹਾ ਕਿ ਫਗਵਾੜਾ ਵਿਚ ਜੋ ਵਿਕਾਸ ਹੋਇਆ ਹੈ,ਉਹ ਸਾਰਾ ਸ਼੍ਰੀ ਸੋਮ ਪ੍ਰਕਾਸ਼ ਕੈਂਥ ਦੀ ਅਗਵਾਈ ਵਿਚ ਭਾਜਪਾ ਦੀ ਦੇਣ ਹੈ,ਕਾਂਗਰਸ ਤਾਂ ਸਿਰਫ਼ ਫੋਕੇ ਦਾਅਵੇ ਅਤੇ ਡਰਾਮੇ ਕਰ ਰਹੀ ਹੈ। ਇੱਕ ਵੀ ਨਵਾਂ ਪ੍ਰੋਜੈਕਟ ਕਾਂਗਰਸ ਰਾਜ ਵਿਚ ਫਗਵਾੜਾ ਲਈ ਨਹੀਂ ਆਇਆ। ਜੱਦੋ ਕਿ ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੇ ਪਹਿਲਾਂ ਵਿਧਾਇਕ ਰਹਿੰਦੇ ਫਿਰ ਸੀਪੀਐਸ ਬਣ ਕੇ ਅਤੇ ਹੁਣ ਬਤੌਰ ਕੇਂਦਰੀ ਮੰਤਰੀ ਕਰੋੜਾ ਰੁਪਏ ਦੇ ਪ੍ਰੋਜੇਕਟ ਲਿਆ ਕੇ ਫਗਵਾੜਾ ਨੂੰ ਵਿਕਾਸ ਦੇ ਮਾਮਲੇ ਵਿਚ ਅਗਲੀ ਕਤਾਰ ਵਿਚ ਖੜਾਂ ਕਰ ਦਿੱਤਾ ਹੈ। ਖੋਸਲਾ ਨੇ ਕਿਹਾ ਕਿ ਫਗਵਾੜਾ ਦਾ ਆਡੀਟੋਰੀਅਮ,ਮਲਟੀ ਲੈਵਲ ਕਾਰ ਪਾਰਕਿੰਗ,ਸਟੇਡੀਅਮ,ਰਾਸ਼ਟਰੀ ਝੰਡੇ ਦੀ ਸਥਾਪਨਾ,ਫਗਵਾੜਾ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਦਾ ਕੰਮ,ਹੁਸ਼ਿਆਰਪੁਰ ਸੰਸਦੀ ਖੇਤਰ ਵਿਚ ਵਿਚ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਮੈਡੀਕਲ ਕਾਲਜ ਦੀ ਮਨਜ਼ੂਰੀ,ਹੁਸ਼ਿਆਰਪੁਰ ਰੋਡ ਨੂੰ ਚੌੜਾ ਕਰਨ ਕੰਮ ਸ਼੍ਰੀ ਸੋਮ ਪ੍ਰਕਾਸ਼ ਜੀ ਦੀ ਹੀ ਦੇਣ ਹੈ। ਉਨਾਂ ਦੱਸਿਆ ਕਿ ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਪਹਿਲਾਂ ਸੀਪੀਐਸ ਅਤੇ ਫਿਰ ਵਿਧਾਇਕ ਰਹਿੰਦੇ ਫਗਵਾੜਾ ਵਿਚ ਏਡੀਸੀ ਦੀ ਪੋਸਟ,ਐਸਪੀ ਦੀ ਪੋਸਟ ਲਿਆ ਕੇ ਜਿੱਲਾ ਪੱਧਰ ਦੀ ਸਹੂਲਤਾਂ ਫਗਵਾੜਾ ਵਾਸੀਆਂ ਨੂੰ ਦਿੱਤੀਆਂ। ਖੋਸਲਾ ਨੇ ਕਿਹਾ ਕਿ ਸਰਕਾਰੀ ਤੋਰ ਤੇ ਸ਼੍ਰੀ ਸੋਮ ਪ੍ਰਕਾਸ਼ ਅਤੇ ਸਮਾਜੀ ਤੋਰ ਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ ਹਰ ਦਮ ਫਗਵਾੜਾ ਦੇ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਫਗਵਾੜਾ ਵਿਚ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸ਼੍ਰੀ ਸੋਮ ਪ੍ਰਕਾਸ਼ ਦੀ ਜ਼ੇਰ ਨਿਗਰਾਨੀ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਕੋਰੋਨਾ ਮਹਾਂਮਾਰੀ ਦੌਰਾਨ ਇੰਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਿੰਨੇ ਬੰਦਿਆ ਨੂੰ ਪੰਜਾਬ ਸਰਕਾਰ ਵੀ ਨਹੀਂ ਦੇ ਸਕੀ । ਜਨਤਾ ਦੀ ਰਸੋਈ ਦੇ ਨਾਂ ਤੇ ਸਾਰਾ ਸਾਲ ਮਿਹਨਤਕਸ਼ ਮਜ਼ਦੂਰਾਂ,ਜ਼ਰੂਰਤਮੰਦ ਪਰਿਵਾਰਾਂ ਨੂੰ 10 ਰੁਪਏ ਵਿਚ ਭਰ ਪੇਟ ਖਾਨਾ ਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਦੇਣ ਹੈ ,ਇਸ ਦੇ ਨਾਲ ਦੀ ਜ਼ਰੂਰਤਮੰਦ ਮਰੀਜ਼ਾ ਨੂੰ ਫ਼ਰੀ ਦਵਾਈ ਦੀ ਸੇਵਾ ਸਾਰਾ ਸਾਲ ਚਲਦੀ ਰਹਿੰਦੀ ਹੈ। ਉਨਾਂ ਕਿਹਾ ਕਿ ਫਗਵਾੜਾ ਦੀ ਜਨਤਾ ਸ਼੍ਰੀ ਸੋਮ ਪ੍ਰਕਾਸ਼ ਕੈਂਥ ਤੇ ਭਰੋਸਾ ਕਰਦੀ ਹੈ ਕਿ ਇਹ ਹੈ ਜੋ ਫਗਵਾੜਾ ਦੀ ਤਕਦੀਰ ਬਦਲ ਸਕਣ ਦੇ ਕਾਬਿਲ ਅਤੇ ਸਮਰੱਥ ਹੈ ਅਤੇ ਹੋਰਨਾਂ ਦੀ ਤਰਾਂ ਫੋਕੇ ਫੈਂਟਰ ਨਹੀਂ ਮਾਰਦਾ। ਤਿੰਨ ਵਾਰ ਲੋਕਾਂ ਨੇ ਉਨਾਂ ਤੇ ਵਿਸ਼ਵਾਸ ਪਰਗਟ ਕੀਤਾ ਅਤੇ ਸ਼੍ਰੀ ਕੈਂਥ ਨੇ ਉਨਾਂ ਦੇ ਭਰੋਸੇ ਤੇ ਵਿਸ਼ਵਾਸ ਦਾ ਮਾਣ ਰੱਖਣ ਲਈ ਅਣਥੱਕ ਮਿਹਨਤ ਕੀਤੀ। ਉਨਾਂ ਦੱਸਿਆ ਕਿ ਸ਼੍ਰੀ ਕੈਂਥ ਨੇ ਪੁਲ ਬਣਾਉਣ ਵਾਲੀ ਕੰਪਨੀ ਨੂੰ ਛੇਤੀ ਕੰਮ ਨਿਪਟਾਉਣ ਅਤੇ ਹੇਠਲੇ ਪਾਸੇ ਗਰੀਨ ਬੈਲਟ ਦਾ ਕੰਮ ਪੂਰਾ ਕਰਨ ਲਈ ਕਹਿ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!