ਹਲਕੇ ਵਿਚ ਸ਼ੁਰੂ ਵਿਕਾਸ ਕੰਮਾਂ ਨੂੰ ਮਿਥੇ ਸਮੇਂ ਵਿਚ ਪੁਰਾ ਕੀਤਾ ਜਾਵੇ ਅਤੇ ਅਧਿਕਾਰੀ ਚੈੱਕ ਕਰ ਕੇ ਰਿਪੋਰਟ ਕਰਨ- ਬਲਵਿੰਦਰ ਸਿੰਘ ਧਾਲੀਵਾਲ -ਵਿਧਾਇਕ ਧਾਲੀਵਾਲ ਨੇ ਫਗਵਾੜਾ ਵਿਚ ਸ਼ੁਰੂ ਕੰਮਾਂ ਦਾ ਜਾਇਜ਼ਾ ਲੈਣ ਲਈ ਲੋਕ ਨਿਰਮਾਣ,ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾ ਨਾਲ ਕੀਤੀ ਮੀਟਿੰਗ
ਫਗਵਾੜਾ 18 ਨਵੰਬਰ
ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏ ਐੱਸ) ਨੇ ਅੱਜ ਸਥਾਨਿਕ ਨਗਰ ਨਿਗਮ ਦਫ਼ਤਰ ਵਿਚ ਨਗਰ ਨਿਗਮ ਕਮਿਸ਼ਨਰ ਕਮ ਏਡੀਸੀ ਰਾਜੀਵ ਵਰਮਾ ਨਾਲ ਮਿਲ ਕੇ ਨਿਗਮ ਅਧਿਕਾਰੀਆਂ, ਲੋਕ ਨਿਰਮਾਣ ਅਧਿਕਾਰੀਆਂ ਅਤੇ ਠੇਕੇਦਾਰ ਨਾਲ ਮੀਟਿੰਗ ਕਰ ਹਲਕੇ ਵਿਚ ਚੱਲ ਰਹੇ ਕੰਮਾਂ ਦੀ ਰਫ਼ਤਾਰ ਦਾ ਜਾਇਜ਼ਾ ਲੈਂਦੇ ਸਾਰੇ ਕੰਮਾਂ ਨੂੰ ਮਿਥੇ ਸਮੇਂ ਵਿਚ ਪੂਰਾ ਕਰਨ ਲਈ ਕਿਹਾ ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕੰਮਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਕਵਾਲਿਟੀ ਅਤੇ ਰਫ਼ਤਾਰ ਸੰਬੰਧੀ ਉਨਾਂ ਨੂੰ ਰਿਪੋਰਟ ਕੀਤੀ ਜਾਵੇ
ਮੀਟਿੰਗ ਵਿਚ ਅਧਿਕਾਰੀਆਂ ਤੋਂ ਵਿਧਾਇਕ ਧਾਲੀਵਾਲ ਨੇ ਚੱਲ ਰਹੇ ਕੰਮਾਂ ਦੀ ਰਫ਼ਤਾਰ ਸੰਬੰਧੀ ਰਿਪੋਰਟ ਹਾਸਲ ਕੀਤੀ। ਉਨਾਂ ਅਧਿਕਾਰੀਆਂ ਅਤੇ ਠੇਕੇਦਾਰਾ ਨੂੰ ਕਿਹਾ ਕਿ ਹਲਕੇ ਵਿਚ ਚੱਲ ਰਹੇ ਕੰਮਾਂ ਵਿਚ ਕਿਸੇ ਕਿਸਮ ਦੀ ਦੇਰੀ ਜਾਂ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਨਿਰਮਾਣ ਕੰਮਾਂ ਵਿਚ ਮੈਟੀਰੀਅਲ ਦੀ ਕਵਾਲਿਟੀ ਦਾ ਪੂਰਾ ਧਿਆਨ ਰੱਖਿਆ ਜਾਵੇ, ਇਸ ਵਿਚ ਕਿਸੇ ਕਿਸਮ ਦੀ ਕੋਤਾਹੀ ਨਹੀਂ ਹੋਣੀ ਚਾਹੀਦ ਉਨਾਂ ਕਿਹਾ ਕਿ ਇਸ ਗਲ ਦਾ ਵੀ ਧਿਆਨ ਰੱਖਣ ਕਿ ਕੰਮ ਵਿਚ ਦੇਰੀ ਕਰ ਕੇ ਕਿਸੇ ਨੂੰ ਅਸੁਵਿਧਾ ਨਾ ਹੋਵੇ ਉਨਾਂ ਕਿਹਾ ਕਿ ਸ਼ਹਿਰ ਵਾਸੀ ਕੰਮਾਂ ਵਿਚ ਦੇਰੀ ਸੰਬੰਧੀ ਅਤੇ ਮੈਟੀਰੀਅਲ ਦੀ ਘਟਿਆ ਕਵਾਲਿਟੀ ਵਾਰੇ ਉਨਾਂ ਦੇ ਧਿਆਨ ਵਿਚ ਲਿਆ ਸਕਦੇ ਹਨ,ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਸ਼ਹਿਰ ਦੇ ਵਿਕਾਸ ਲਈ ਕਿਸੇ ਵੀ ਤਰਾਂ ਨਾਲ ਗਰਾਂਟ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਦੰਰ ਸਿੰਘ ਤਮਾਮ ਦਿੱਕਤਾਂ ਦੇ ਬਾਵਜੂਦ ਵੀ ਸ਼ਹਿਰ ਨੂੰ ਇੱਕ ਆਦਰਸ਼ ਹਲਕਾ ਬਣਾਉਣ ਵਿਚ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਹਰ ਕੀਮਤ ਤੇ ਲੋਕਾਂ ਦੀਆ ਆਸਾ ਉਮੀਦਾਂ ਤੇ ਖਰਾਂ ਉੱਤਰਨਾ ਉਨਾਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਦੇ ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਅਮਰਿੰਦਰ ਸਿੰਘ ਪੀਏ ਵਿਧਾਇਕ, ਐਸ.ਡੀ ਉ. ਨਗਰ ਨਿਗਮ ਬੀ ਐਂਡ ਆਰ ਪੰਕਜ ਕੁਮਾਰ, ਐਸਡੀਓ ਗੁਰਜਿੰਦਰ ਸਿੰਘ, ਜੇਈ ਨਗਰ ਨਿਗਮ ਨਵਦੀਪ ਸਿੰਘ ਬੇਦੀ, ਜੇਈ ਕੰਵਰ ਪਾਲ ਸਿੰਘ ਆਦਿ ਮੌਜੂਦ ਸਨ।