Latest news

ਹਰਸਿਮਰਤ ਬਾਦਲ ਦਾ ਅਸਤੀਫਾ ਮਹਿਜ ਇਕ ਰਾਸਸੀ ਨੋਟੰਕੀ,ਗਠਬੰਧਨ ਤੋੜ ਕੇ ਕਿਸਾਨਾ ਦੇ ਹਕ ਵਿਚ ਆਉਣ-ਫਗਵਾੜਾ ਕਾਂਗਰਸ -ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਾਫ ਕਰਨ ਕਿ ਉਹ ਆਪਣੇ ਹੱਕਾ ਲਈ ਲੜਨ ਵਾਲੇ ਕਿਸਾਨਾਂ ਦੇ ਨਾਲ ਜਾਂ ਪਾਰਟੀ ਦੇ ਨਾਲ-ਨਰੇਸ਼ ਭਾਰਦਵਾਜ

ਫਗਵਾੜਾ 18 ਸਤੰਬਰ
ਕੇਂਦਰੀ ਵਜਾਰਤ ਵਿਚੋਂ ਅਕਾਲੀ ਨੇਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਮਹਿਜ ਇਕ ਰਾਜਸੀ ਨੋਟੰਕੀ ਦਸਦੇ ਫਗਵਾੜਾ ਕਾਂਗਰਸ ਨੇ ਅਜ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਥੋੜੇ ਦਿਨ ਪਹਿਲਾਂ ਹੀ ਤਿੰਨੇ ਬਾਦਲ ਮੀਡੀਆ ਤੇ ਲਾਇਵ ਹੋਕੇ ਆਰਡੀਨੈਂਸਾ ਦੇ ਹੱਕ ਵਿਚ ਕਸੀਦੇ ਪੜ ਰਹੇ ਸਨ ਅਤੇ ਕਾਂਗਰਸ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾ ਰਚ ਰਹੇ ਸਨ। ਪਰ ਜਦ ਉਨ•ਾਂ ਦੇ ਝੂਠ ਦੀ ਪੋਲ ਕਿਸਾਨਾਂ ਵਿਚ ਖੁਲ ਗਈ ਤਾਂ ਉਹਨਾਂ ਨੇ ਅਕਾਲੀ ਦਲ ਨੂੰ ਮੁੰਹ ਨਹੀ ਲਗਾਇਆ ਤਦ ਮਗਰਮਛੀ ਹੰਝੂ ਦਿਖਾਉਂਦੇ ਹੋਏ ਇਕ ਨੇ ਅਸਤੀਫ਼ਾ ਦੇ ਦਿਤਾ ਤੇ ਇਕ ਨੇ ਲੋਕ ਸਭਾ ਵਿਚ ਵਿਰੋਧ  ਦਾ ਡਰਾਮਾ ਕੀਤਾ।
ਫਗਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸੀਨੀਅਰ ਕਾਂਗਰਸੀ ਨੇਤਾ ਸਤਬੀਰ ਸਿੰਘ ਸਾਹਬੀ ਨੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਸੰਲਰ ਜਤਿੰਦਰ ਵਰਮਾਨੀ,ਅਮਰਜੀਤ ਸਿੰਘ,ਰਵਿੰਦਰ ਸਿੰਘ ਸੰਧੁ, ਅਵਿਨਾਸ਼ ਗੁਪਤਾ,ਸੰਜੀਵ ਭਟਾਰਾ,ਰਾਜਨ ਸ਼ਰਮਾ,ਗੁਲਸ਼ਨ ਸ਼ਰਮਾ ਲੱਕੀ ਦੀ ਹਾਜਿਰੀ ਵਿਚ ਕਿਹਾ ਕਿ ਸਚਮੁਚ ਜੇ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ ਅਤੇ ਆਰਡੀਨੈਂਸ ਦੇ ਵਿਰੋਧ ਵਿਚ ਹਨ ਤਾਂ ਭਾਜਪਾ ਨਾਲ ਗਠਬੰਧਨ ਤੋੜ ਤੇ ਕਿਸਾਨਾ ਦੇ ਹਕ ਵਿਚ ਮੈਦਾਨ ਵਿਚ ਆਉਣ। ਨਰੇਸ਼ ਭਾਰਦਵਾਜ,ਸੰਜੀਵ ਬੁੱਗਾ ਅਤੇ ਸਤਬੀਰ ਸਾਹਬੀ ਨੇ ਕਿਹਾ ਕਿ ਪੰਜਾਬ ਇਕ ਕਿਸਾਨੀ ਪ੍ਰਧਾਨ ਦੇਸ਼ ਹੈ ਅਤੇ ਸਾਰਾ ਦੇਸ਼ ਇਸਨੂੰ ਅੰਨ ਦਾ ਭੰਡਾਰ ਮਨਦਾ ਹੈ। ਪੰਜਾਬ ਦੇ ਨੇਤਾ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇਂ,ਉਸਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਨੇ ਹਲਕਾ ਸਾਂਸਦ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਪੁਛਿਆ ਕਿ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਆਪਣੇ ਹੱਕਾ ਲਈ ਸੜਕਾ ਤੇ ਉਤਰੇ ਕਿਸਾਨਾਂ ਦੇ ਹਕ ਵਿਚ ਹਨ ,ਜਿਨ•ਾਂ ਦੀ ਵੋਟਾਂ ਲੈ ਕੇ ਸਾਂਸਦ ਬਣੇ ਜਾਂ ਫਿਰ ਕੁਰਸੀ ਨਾਲ ਚਿਪਟ ਕੇ ਪੰਜਾਬ ਦੇ ਕਿਸਾਨਾ ਨਾਲ ਧਰੋਹ ਕਰ ਰਹੇ ਹਨ। ਸੋਮ ਪ੍ਰਕਾਸ਼ ਕੈਂਥ ਕਿਸਾਨਾਂ ਦੇ ਹਿਤਾਂ ਵਿਚ ਅਵਾਜ ਬੁਲੰਦ ਕਰਨ ਜਾ ਸਾਫ ਕਰ ਦੇਣ ਕਿ ਅਗ•ਾਂ ਤੋ ਕਿਸਾਨਾਂ ਕੋਲ ਵੋਟ ਲੈਣ ਨਹੀ ਜਾਣਗੇ।
ਗੁਰਜੀਤ ਵਾਲੀਆ,ਜਤਿੰਦਰ ਵਰਮਾਨੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਹਿਲੇ ਹੀ ਦਿਨ ਆਰਡੀਨੈਂਸਾ ਨੂੰ ਲੈ ਸਟੈਂਡ ਸਪਸ਼ਟ ਕਰ ਦਿਤਾ ਸੀ। ਉਨ•ਾਂ ਨੇ ਸਾਫ ਕਿਹਾ ਸੀ ਕਿ ਪੰਜਾਬ ਦੀ ਕਾਂਗਰਸ ਦਾ ਇਕ ਇਕ ਸਿਪਾਹੀ ਕਿਸਾਨੀ ਦੇ ਸਮਰਥਨ ਵਿਚ ਹੈ ਅਤੇ ਇਨ•ਾਂ ਦੇ ਹਿਤਾ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਫਗਵਾੜਾ ਕਾਂਗਰਸ ਨੇ ਇਕ ਸੁਰ ਵਿਚ ਕਿਹਾ ਕਿ ਕਾਂਗਰਸੀ ਸਾਂਸਦਾ ਨੇ ਕਾਲੇ ਝੋਗੇ ਪਾਕੇ ਇਸਦਾ ਵਿਰੋਧ ਕੀਤੀ ਅਤੇ ਰੋਸ਼ ਜਾਹਿਰ ਕੀਤਾ,ਪਰ ਮੋਦੀ ਸਰਕਾਰ ਹੰਕਾਰ ਨਾਲ ਭਰੀ ਹੋਈ ਹੈ ਅਤੇ ਕਿਸੇ ਦੀ ਕੋਈ ਗਲ ਸੁਣਨ ਨੂੰ ਤਿਆਰ ਨਹੀ ਹੈ। ਅਗਰ ਭਾਜਪਾ ਦਾ ਕਿਸਾਨ ਵਿਰੋਧੀ ਏਜੇਂਡਾ ਜਾਰੀ ਰਿਹਾ ਤਾਂ ਸਮਝ ਲੈਣ ਕਿ ਐਨਡੀਏ ਦਾ ਜਹਾਜ ਡੁਬਣ ਹੀ ਵਾਲਾ ਹੈ। ਕਿਸਾਨੀ ਦੇ ਬਿਨ•ਾਂ ਇੰਸਾਨੀ ਜਿੰਦਗੀ,ਕੋਈ ਸਰਕਾਰ,ਕੋਈ ਅਹੁਦਾ ਬੇਕਾਰ ਅਤੇ ਬੇਮਾਅਨੇ ਹੈ,ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

Leave a Reply

Your email address will not be published. Required fields are marked *

error: Content is protected !!