Latest

ਹਮਦਰਦ ਵੈਲਫੇਅਰ ਸੁਸਾਇਟੀ ਨੇ ਬਿਊਟੀਸ਼ੀਅਨ ਸਿਖਲਾਈ ਦੇ ਫਰੀ ਕੈਂਪ ਦਾ ਕੀਤਾ ਸ਼ੁੱਭ ਆਰੰਭ * ਔਰਤਾਂ ਨੂੰ ਆਤਮ ਨਿਰਭਰ ਬਨਾਉਣਾ ਉਦੇਸ਼ – ਮੁਕੇਸ਼ ਭਾਟੀਆ * ਕੈਂਪ ਦੌਰਾਨ ਕਰਵਾਇਆ ਜਾਵੇਗਾ ਦੋ ਮਹੀਨੇ ਦਾ ਕੋਰਸ

ਫਗਵਾੜਾ 9 ਜੁਲਾਈ  ( ਸ਼ਰਨਜੀਤ ਸਿੰਘ ਸੋਨੀ   )
ਸਮਾਜ ਸੇਵੀ ਜੱਥੇਬੰਦੀ ਹਮਦਰਦ ਵੈਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਮੁਕੇਸ਼ ਭਾਟੀਆ ਦੀ ਅਗਵਾਈ ਹੇਠ ਅੰਬੇਡਕਰ ਪਾਰਕ ਪਲਾਹੀ ਗੇਟ ਫਗਵਾੜਾ ਵਿਖੇ ਬਿਊਟੀਸ਼ੀਅਨ ਸਿਖਲਾਈ ਦੇ ਫਰੀ ਕੈਂਪ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪੁੱਜੇ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਜ਼ ਦੇ ਡਾਇਰੈਕਟਰ ਸ੍ਰੀਮਤੀ ਪਿੰਕੀ ਭਾਟੀਆ ਅਤੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੌਤਰਾ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਵਿਚ ਔਰਤ ਦਾ ਯੋਗਦਾਨ ਹਮੇਸ਼ਾ ਤੋਂ ਅਹਿਮ ਰਿਹਾ ਹੈ। ਬਦਲਦੇ ਸਮੇਂ ਅਤੇ ਮਹਿੰਗਾਈ ਦੇ ਦੌਰ ਵਿਚ ਔਰਤਾਂ ਦਾ ਸਵੈ ਨਿਰਭਰ ਹੋਣਾ ਜਰੂਰੀ ਹੋ ਗਿਆ ਹੈ ਤਾਂ ਜੋ ਘਰ ਗ੍ਰਿਹਸਥੀ ਸੰਭਾਲਣ ਦੇ ਨਾਲ ਹੀ ਲੋੜ ਪੈਣ ਤੇ ਉਹ ਘਰ ਦੀ ਆਰਥਕ ਸਥਿਤੀ ਨੂੰ ਸੁਧਾਰਨ ਦੇ ਯੋਗ ਬਣਨ ਅਤੇ ਬੱਚਿਆਂ ਨੂੰ ਚੰਗੀ ਪਰਵਰਿਸ਼ ਮਿਲ ਸਕੇ। ਸੁਸਾਇਟੀ ਪ੍ਰਧਾਨ ਮੁਕੇਸ਼ ਭਾਟੀਆ ਨੇ ਦੱਸਿਆ ਕਿ ਕੈਂਪ ਦੌਰਾਨ ਬਿਊਟੀਸ਼ੀਅਨ ਨਵਜੋਤ ਕੌਰ ਵਲੋਂ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਦੋ ਮਹੀਨੇ ਦੇ ਕੋਰਸ ਦੀ ਫਰੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਪਹਿਲਾਂ ਵੀ ਅਜਿਹੇ ਉਪਰਾਲੇ ਕਰਦੀ ਰਹੀ ਹੈ ਅਤੇ ਭਵਿੱਖ ਵਿਚ ਵੀ ਇਹ ਕੋਸ਼ਿਸ਼ ਜਾਰੀ ਰਹੇਗੀ। ਸੁਸਾਇਟੀ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਪਾਲ ਸੌਂਧੀ, ਪਰਮਜੀਤ ਬੱਗਾ, ਪਿਆਰਾ ਲਾਲ ਭਟੋਏ, ਬੱਗਾ ਸਿੰਘ, ਸੰਦੀਪ ਜੱਸੀ, ਸੁਰਜੀਤ ਕੁਮਾਰ, ਚਮਨ ਲਾਲ ਜੱਸੀ, ਸੁਨੀਲ ਜੱਸੀ, ਸੰਦੀਪ ਮਹੇ, ਭਾਗ ਰਾਮ, ਸੁਭਾਸ਼ ਕੁਮਾਰ, ਅਵਤਾਰ ਕੁਮਾਰ, ਮੁਕੇਸ਼ ਜੱਸੀ, ਦੇਸਰਾਜ ਬਸਰਾ, ਗੁਰਮੇਜ ਬਸਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!