Latest news

ਸ. ਮਾਨ ਸਿੰਘ ਚੌਹਾਨ ਉੱਘੇ ਰਾਗੀ,ਪ੍ਰਚਾਰਕ ਖੰਨਾ ਨਜ਼ਦੀਕ ਸੜਕ ਹਾਦਸੇ ਦਾ ਹੋਏ ਸ਼ਿਕਾਰ ਮੌਕੇ ਤੇ ਮੌਤ ::: ਰਾਜਪੂਤ ਭਾਈਚਾਰੇ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਜਲੰਧਰ 1ਜੂਨ ( ਸ਼ਰਨਜੀਤ ਸਿੰਘ ਸੋਨੀ ) ਸਿੱਖ ਪੰਥ ਖਾਸਕਰ ਰਾਜਪੂਤ ਭਾਈਚਾਰੇ ਦੀ ਆਨ-ਬਾਨ-ਸ਼ਾਨ ਵਿੱਚ ਆਪਣੇ ਸਕੇ ਸਬੰਧੀਆ ਨੂੰ ਮਿਲਕੇ ਵਾਪਿਸ ਲੁਧਿਆਣਾ ਆ ਰਹੇ ਸਨ ਤਾਂ ਖੰਨਾ ਪੁਲ ਨਜ਼ਦੀਕ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਰਾਜਪੂਤ ਕੌਮ ਦਾ ਹੀਰਾ ਸਦਾ ਲਈ ਵਾਹਿਗੁਰੂ ਦੇ ਚਰਨਾ ਵਿਚ ਜਾ ਬਿਰਾਜਿਆ। ਪਰਿਵਾਰ ਲਈ ਤੇ ਰਾਜਪੂਤ ਭਾਈਚਾਰੇ ਲਈ ਇਹ ਸਦਮਾ ਅਸਿਹ ਹੈ ਇਸ ਦੁੱਖ ਦੀ ਘੜੀ ਵਿੱਚ ਮਨੁੱਖੀ ਅਧਿਕਾਰ ਸੰਗਠਨ ਦੇ ਸੂਬਾ ਪ੍ਰਧਾਨ ਤੇ ਰਾਜਪੂਤ ਆਗੂ ਸਾ. ਬਲਵੀਰ ਸਿੰਘ ਫੁਗਲਾਣਾ ਨੇ ਇਸ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ‘ਚ ਸਾਝੀਵਾਲ ਬਣੇ ਤੇ ਭਾਣਾ ਮੰਨਣ ਦੀ ਅਪੀਲ ਕੀਤੀ ਦੋਵਾਂ ਆਗੂਆ ਨੇ ਕਿਹਾ ਸ. ਮਾਨ ਸਿੰਘ ਵਿਚਾਰਕ ਤੌਰ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਿਕ ਸਨ। ਹਮੇਸ਼ਾ ਹੀ ਉਹ ਕੌਮ ਤੇ ਪੰਥ ਦੀ ਚੜਦੀ ਕਲਾਂ ਲਈ ਆਪਣੇ ਸੁਝਾਅ ਦਿੰਦੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਜੋ ਖਲਾਅ ਪੈਦਾ ਹੋ ਗਿਆ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ । ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ । ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿੱਚ ਸ. ਗੁਰਮੇਲ ਸਿੰਘ ਪਹਿਲਵਾਨ, ਵਿਕਰਮਜੀਤ ਸਿੰਘ ਪਹਿਲਵਾਨ, ਆਈ.ਐਸ.ਬੱਗਾ, ਅਵਤਾਰ ਡਾਡੀਆ ਜੀਤਾ , ਜਸਪਾਲ ਸਿੰਘ ਮਾਛੀਆ ਬਹਿਰੀਨ, ਚਮਨ ਸਿੰਘ ਮਾਛੀਆ, ਜਥੇ: ਸੰਤੋਖ ਸਿੰਘ , ਚਰਨਜੀਤ ਸਿੰਘ ਕਨੈਡਾ, ਬੀ.ਐਸ. ਚੌਹਾਨ, ਸ. ਬਲਵੀਰ ਸਿੰਘ ਚੌਹਾਨ, ਗੁਰਨਾਮ ਸਿੰਘ, ਸੰਨੀ ਰਾਠੌਰ, ਤਰਸੇਮ ਸਿੰਘ, ਵਿਕਰਮ ਪ੍ਰਤਾਪ ਸਿੰਘ, ਫਤਿਹ ਸਿੰਘ, ਵਾਸਦੇਵ ਸਿੰਘ , ਵੀਰ ਇੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਭਾਮ , ਹਰਜਿੰਦਰ ਸਿੰਘ, ਹਰਜਿੰਦਰ ਡਾਡੀਆ ਆਦਿ ਨੇ ਸ. ਮਾਨ ਸਿੰਘ ਚੌਹਾਨ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *

error: Content is protected !!