Latest news

-“ਸੰਵਿਧਾਨ ਕੇ ਸਨਮਾਨ ਮੇਂ,ਬਸਪਾ ਮੈਦਾਨ ਮੇਂ” ਬੇਨਰ ਹੇਠ ਹੁਸਿਆਰਪੁਰ ‘ਚ ਕੀਤਾ ਮਾਰਚ -ਸੰਵਿਧਾਨ ਵਿਰੋਧੀ ਭਾਜਪਾ ਨੇ ਭਾਰਤ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਿਆ- ਠੇਕੇਦਾਰ ਭਗਵਾਨ,ਅਹੀਰ

ਹੁਸਿਆਰਪੁਰ 28 ਜਨਵਰੀ
(ਤਰਸੇਮ ਦੀਵਾਨਾ )
ਬਹੁਜਨ ਸਮਾਜ ਪਾਰਟੀ ਵਲੋਂ 26 ਜਨਵਰੀ ਦਾ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਜਿਸ ਤਹਿਤ -“ਸੰਵਿਧਾਨ ਕੇ ਸਨਮਾਨ ਮੇਂ,ਬਸਪਾ ਮੈਦਾਨ ਮੇਂ” ਬੇਨਰ ਹੇਠ ਹੁਸਿਆਰਪੁਰ ‘ਚ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਅਤੇ ਸੱਤਪਾਲ ਭਾਰਦਵਾਜ ਪ੍ਰਧਾਨ ਵਿਧਾਨ ਸਭਾ ਦੀ ਅਗਵਾਈ ਹੇਠ ਘੰਟਾ ਘਰ ਤੋਂ ਲੈ ਕੇ ਬਹਾਦੁਰਪੁਰ ਚੌਂਕ ਤੱਕ ਸ਼ਾਂਤਮਈ ਮਾਰਚ ਕੱਢਿਆ ਗਿਆ।ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਘੰਟਾ ਘਰ ਸਾਹਮਣੇ ਵਿਸ਼ੇਸ਼ ਸਮਾਗਮ ਦੌਰਾਨ ਪਹਿਲਾਂ ਕੌਮੀ ਝੰਡਾ ਲਹਿਰਾਇਆ ਗਿਆ ।ਇਸ ਸਮੇਂ ਵਿਸ਼ੇਸ਼ ਸਭਾ ਨੂੰ ਸੰਬੋਧਨ ਕਰਦਿਆਂ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਪ੍ਰਸ਼ੋਤਮ ਅਹੀਰ ਨੇ ਕਿਹਾ ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ।ਭਾਰਤ ਦੇ ਕਰੋੜਾਂ ਲੋਕ ਸੰਵਿਧਾਨ ਦੀ ਰਾਖੀ ਲਈ ਆਪਣੇ ਖੁੂਨ ਦਾ ਕਤਰਾ ਕਤਰਾ ਬਹਾ ਦੇਣ ਲਈ ਤਿਆਰ ਹਨ। ਉਨਾਂ ਕਿਹਾ ਕਿ ਸੀ.ਏ.ਏ.ਨਾਗਰਿਕਤਾ ਸੋਧ ਕਨੂੰਨ ਪਾਸ ਕਰਕੇ ਭਾਜਪਾ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਜਿਸ ਨਾਲ ਭਾਰਤੀ ਸੰਵਿਧਾਨ ਵਿਰੋਧੀ ਆਰ.ਐਸ.ਐਸ.ਦੀ ਛਤਰਛਾਇਆ ਹੇਠ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਰਤ ਦੇ ਸ਼ਾਤਮਈ ਮਾਹੌਲ ਨੂੰ ਵਿਗਾੜ ਕੇ ਰੱਖ ਦਿੱਤਾ ਹੈ।ਉਨਾਂ ਕਿਹਾ ਭਾਜਪਾ ਸਰਕਾਰ ਵਲੋਂ ਗੈਰ ਕਨੂੰਨੀ ਪ੍ਰਵਾਸੀਆਂ ਦੀ ਪਰਿਭਾਸ਼ਾ ਬਦਲਣ ਅਤੇ ਗੈਰ ਮੁਸਲਮਾਨ ਛੇ ਧਰਮਾਂ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਨੂੰ ਅਧਾਰ ਬਣਾਕੇ ਪਾਸ ਕੀਤੇ ਬਿੱਲ ਨਾਲ ਸੰਵਿਧਾਨ ਦੀ ਧਰਮ ਨਿਰਪੱਖਤਾ ਨੂੰ ਖਤਮ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਗਣਤੰਤਰ ਦੇ 70 ਸਾਲ ਬਾਅਦ ਵੀ ਭਾਰਤ ਵਿੱਚ ਕਰੀਬ 80 ਕਰੋੜ ਲੋਕ ਮੰਹਿਗਾਈ ,ਗਰੀਬੀ ,ਬੇਰੁਜਗਾਰੀ ,ਅੰਨਪੜਤਾ,ਬਿਮਾਰੀ ਨਾਲ ਪੀੜਤ ਹਨ, ਸਰਕਾਰ ਇਨਾਂ ਬੇਸਹਾਰਾ ਲੋਕਾਂ ਦੀ ਮਦਦ ਲਈ ਕੋਈ ਉਸਾਰੂ ਕਦਮ ਨਹੀਂ ਚੱੁਕ ਰਹੀ।ਉਨਾਂ ਕਿਹਾ ਭਾਰਤ ਦਾ ਸੰਵਿਧਾਨ ਧਰਮ,ਮੂਲਵੰਸ਼,ਜਾਤੀ,ਲੰਿਗ,ਜਨਮ ਸਥਾਨ ਦੇ ਅਧਾਰ ਤੇ ਭੇਦ ਭਾਵ ਕਰਨ ਦੀ ਇਜਾਦਤ ਨਹੀਂ ਦਿੰਦਾ,ਇਸ ਕਰਕੇ ਭਾਜਪਾ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਰਾਂਹੀ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ।ਜਿਸਨੂੰ ਭਾਰਤ ਦੇ ਕਰੋੜਾਂ ਆਦਿ ਵਾਸੀ,ਮੂਲ ਨਿਵਾਸੀ ਬਹੁਜਨ ਸਮਾਜ ਕਦੇ ਸਹਿਣ ਨਹੀਂ ਕਰੇਗਾ। ਇਕ ਹੋਰ ਬਿਆਨ ਵਿੱਚ ਬਸਪਾ ਆਗੂਆਂ ਨੇ 25 ਜਨਵਰੀ ਦੇ ਸ਼ਾਂਤਮਈ ਬੰਦ ਦੌਰਾਨ ਭਾਜਪਾ ਵਲੋਂ ਮੀਡੀਆ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਮੀਡੀਏ ਤੇ ਹਮਲਾ ਭਾਰਤ ਦੇ ਆਮ ਲੋਕਾਂ ਦੀ ਅਵਾਜ ਨੂੰ ਬੰਦ ਕਰਨਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ। ।ਇਸ ਸਮੇਂ ਬਸਪਾ ਆਗੂ ਸੱਤਪਾਲ ਭਾਰਜਵਾਜ ਪ੍ਰਧਾਨ ਵਿਧਾਨ ਸਭਾ,ਡਾ.ਰਤਨ ਚੰਦ,ਮਨਦੀਪ ਕਲਸੀ,ਦਲਜੀਤ ਰਾਏ,ਵਿਕਾਸ ਹੰਸ,ਇੰਜੀ.ਜਗਦੀਸ਼ ਬੱਧਣ ਪ੍ਰਧਾਨ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ,ਰਾਮਜੀ ਦਾਸ,ਲਾਂਰੈਂਸ ਚੌਧਰੀ ਕ੍ਰਿਸ਼ੀਅਨ ਫਰੰਟ ਪੰਜਾਬ,ਚਰਨਜੀਤ ਸਿੰਘ,ਮਦਨ ਸਿੰਘ ਬੈਂਸ,ਡਾ.ਸੰਤੋਖ ਸਾਹਰੀ,ਹਰਦੇਵ ਬਿੱਟਾ,ਚੌਧਰੀ ਬਲਵੀਰ ਚੰਦ,ਮਦਨ ਲਾਲ ਲੋਈ,ਨਰਿੰਦਰ ਖਨੌੜਾ,ਦਿਨੇਸ਼ ਪੱਪੂ,ਠੇਕੇਦਾਰ ਮਨੋਜ,ਇੰਦਰਜੀਤ ਬੱਧਣ,ਸਰਪੰਚ ਤਜਿੰਦਰ ਸਿੰਘ ਹੀਰ,ਸੰਮਤੀ ਮੈਂਬਰ ਪਰਦੀਪ ਕੁਮਾਰ ਮਾਨਾ,ਹਰਜੀਤ ਲਾਡੀ ਸਿਟੀ ਪ੍ਰਧਾਨ,ਨਿਸ਼ਾਨ ਚੌਧਰੀ,ਜਗਮੋਹਣ ਸੱਜਣਾਂ,ਹਰਦੀਪ ਹੈਰੀ,ਉਂਕਾਰ ਨਲੋਈਆਂ,ਗੁੱਰਮੁੱਖ ਪਡੋਰੀ,ਕਸ਼ਮੀਰ ਲੱਧੜ,ਮੋਹਣ ਲਾਲ ਸਾਬਕਾ ਪ੍ਰਧਾਨ ਬਾਮਸੇਫ,ਕੈਪਟਨ ਨਿਰਵੈਰ ਸਿੰਘ ਭਾਨਾ ਰਿਟਾ.ਪ੍ਰਿੰਸੀਪਲ,ਮੋਹਣ ਲਾਲ ਭਟੋਆ, ਪਟਵਾਰੀ,ਵਿਜੈ ਖਾਨਪੁਰੀ,ਹੁਸੀਨ ਚੰਦ ਹੀਰ,ਸਾਬੀ ਸਤੌਰ,ਵਿੰਦਰ ਸਰੋਆ,ਲਖਵੀਰ ਸਿੰਘ,ਧਨੀ ਰਾਮ ਤੇ ਸੈਂਕੜੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!