Latest

ਸ੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਸਲਾਨਾ ਪੂਜਾ ਮਹਾਉਤਸਵ 8 ਅਤੇ 9 ਨਵੰਬਰ ਨੂੰ

 to 
 
ਫਗਵਾੜਾ 3 ਨਵੰਬਰ (   ਸ਼ਰਨਜੀਤ ਸਿੰਘ ਸੋਨੀ          ) ਫਗਵਾੜਾ ਦੇ ਮੁੱਖ ਬੰਗਾ ਰੋਡ ਸਥਿਤ ਸ੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 108ਵਾਂ ਸਲਾਨਾ ਸ੍ਰੀ ਵਿਸ਼ਵਕਰਮਾ ਪੂਜਾ ਮਹਾਉਤਸਵ 8 ਅਤੇ 9 ਨਵੰਬਰ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ, ਸਕੱਤਰ ਰਜਿੰਦਰ ਸਿੰਘ ਰੂਪਰਾਏ ਅਤੇ ਕੈਸ਼ੀਅਰ ਵਿਕਰਮਜੀਤ ਚੱਗਰ ਨੇ ਸਾਂਝੇ ਤੌਰ ਤੇ ਦੱਸਿਆ ਕਿ 8 ਨਵੰਬਰ ਸਵੇਰੇ 7 ਵਜੇ ਸ੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਹਵਨ ਯੱਗ ਦੇ ਜਜਮਾਨ ਦੀ ਭੂਮਿਕਾ ਪ੍ਰਸ਼ਾਂਤ ਧੀਮਾਨ ਅਤੇ ਪਰਿਵਾਰ ਵਲੋਂ ਨਿਭਾਈ ਜਾਵੇਗੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ ਰਿਐਤ ਕੌਮੀ ਪ੍ਰਧਾਨ ਏ.ਆਈ.ਆਰ. ਵੀ.ਐਫ. ਦਿੱਲੀ ਹੋਣਗੇ। ਝੰਡੇ ਦੀ ਰਸਮ ਅਜੀਤ ਸਿੰਘ ਜੈਮਲ ਯੂ.ਕੇ. ਵਲੋਂ ਨਿਭਾਈ ਜਾਵੇਗੀ। ਸਮਾਗਮ ਦੌਰਾਨ ਚਰਨਜੀਤ ਸਿੰਘ ਸੋਹਲ (ਆਈ.ਪੀ.ਐਸ.) ਅਤੇ ਰੁਪਿੰਦਰ ਪਾਲ ਸਿੰਘ (ਪੀ.ਸੀ.ਐਸ.) ਨੂੰ ਸਭਾ ਵਲੋਂ ਵਿਸ਼ੇਸ਼ ਤੌਰ ਤੇ ਭਗਵਾਨ ਵਿਸ਼ਵਕਰਮਾ ਅਵਾਰਡ ਨਾਲ ਨਵਾਜਿਆ ਜਾਵੇਗਾ। ਉਹਨਾਂ ਦੱਸਿਆ ਕਿ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਰਜਿ. ਦੀ ਸਥਾਪਨਾ ਬੀਤੇ ਸਾਲਾਂ ਵਿਚ ਕੀਤੀ ਗਈ ਸੀ ਜਿਸ ਵਿਚ ਰੋਜਾਨਾ ਕਾਫੀ ਗਿਣਤੀ ਵਿਚ ਮਰੀਜਾਂ ਦਾ ਇਲਾਜਾ ਚੈਰੀਟੇਬਲ ਰੇਟ ਤੇ ਕੀਤਾ ਜਾਂਦਾ ਹੈ ਅਤੇ ਜਲਦੀ ਹੀ ਉਕਤ ਹਸਪਤਾਲ ਵਿਚ ਐਮ.ਆਰ.ਆਈ. ਅਤੇ ਸੀ.ਟੀ. ਸਕੈਲ  ਮਸ਼ੀਨਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਤਾਂ ਜੋ ਲੋੜਵੰਦ ਮਰੀਜਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾ ਸਕੇ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਬਾਬਾ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।

Leave a Reply

Your email address will not be published. Required fields are marked *

error: Content is protected !!