Latest

ਸ੍ਰੀ ਦਸਮੇਸ਼ ਕਲਚਰ ਸੈਂਟਰ ਕੈਲਗਿਰੀ ਕਨੈਡਾ ਵਿਖੇ 550 ਸੋ ਸਾਲਾ ਲੜੀ ਤਹਿਤ ਸਮਾਗਮ ਕਰਵਾਇਆ

ਕੈਲਗਿਰੀ ਕਨੈਡਾ ( ਮਨਜੀਤ ਸਿੰਘ ਭਾਮ )
ਸ੍ਰੀ ਦਸਮੇਸ਼ ਕਲਚਰ ਸੈਂਟਰ ਕੈਲਗਿਰੀ ਕਨੈਡਾ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮੱਰਪਿਤ ਸਮਾਗਮ ਵਰਲਡ ਪੱਧਰ ਤੇ ਮਨਾਏ ਜਾ ਰਹੇ ਹਨ ਉਸੇ ਲੜੀ ਤਹਿਤ ਗੁ: ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਹਨ। ਜਿੱਥੇ ਹੋਰ ਨਾਮੀ ਰਾਗੀ ਢਾਡੀ, ਪ੍ਰਚਾਰਕਾ ਵਲੋਂ ਸੰਗਤਾ ਨੂੰ ਨਾਮ ਬਾਣੀ ਨਾਲ ਜੋੜਿਆ ਜਾ ਰਿਹਾ ਹੈ ਤਹਿਤ ਭਾਈ ਪਰਮਪ੍ਰੀਤ ਸਿੰਘ ਖਾਲਸਾ (ਲੱਥਮਲਪੁਰ) ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾ ਨੂੰ ਨਾਮਬਾਣੀ ਨਾਲ ਜੋੜਿਆ।

ਭਾਈ ਪਰਮਪ੍ਰੀਤ ਸਿੰਘ ਖਾਲਸਾ ਨੇ ਬਾਣੀ ਤੇ ਬਾਣਾ ਅਪਨਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਗੁ: ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਣਵੀਰ ਸਿੰਘ ਪਰਮਾਰ ਨੇ ਦੱਸਿਆ ਕਿ 35 ਪ੍ਰਾਣੀਆ ਨੇ ਖੰਡੇ-ਬਾਟੇ ਦਾ ਅਮ੍ਰਿਤ ਛੱਕ ਗੁਰੁ ਦੇ ਜਹਾਜ਼ੈ ਚੜ੍ਹੈ ਨਾਲ ਹੀ ਉਨ੍ਹਾਂ ਅਮ੍ਰਿਤ ਅਭਿਲਾਖੀਆ ਨੂੰ ਗੁਰੁੂ ਦੇ ਲੜ ਲੱਗਣ ਤੇ ਵਧਾਈਆ ਦਿੱਤੀਆ।ਇਸ ਮੌਕੇ ਭਾਈ ਰਵਿੰਦਰ ਸਿੰਘ ਕਾਕਾ ਤੰਬੜ ਨੇ ਬੱਚਿਆ ਦੇ ਗੁਰਮਤਿ ਸਮਾਗਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਗਤ ਵਿੱਚ ਭਾਈ ਗੁਰਦੀਪ ਸਿੰਘ ਢਿਲੋ, ਮਨਜੀਤ ਸਿੰਘ ਜਸਵਾਲ, ਭਾਈ ਜਸਦੇਵ ਸਿੰਘ ਗਿੱਲ, ਕੁਲਵਿੰਦਰ ਸਿੰਘ ਨਾਹਲ, ਜਸਵੀਰ ਸਿੰਘ ਬੈਂਸ, ਗੁਰਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਜੱਸੀ, ਪਰਦੀਪ ਸਿੰਘ ਬੈਨੀਪਾਲ, ਹਰਨੇਕ ਸਿੰਘ ਖਾਲਸਾ, ਬਲਵਿੰਦਰ ਕੌਰ, ਬਲਦੇਵ ਸਿੰਘ ਢਿਲੋ, ਗੁਰਜੰਟ ਸਿੰਘ ਟਿਵਾਣਾ, ਕੁੰਦਨ ਸਿੰਘ, ਜਗਬੀਰ ਸਿੰਘ ਬੈਂਸ, ਗੁਰਮੇਲ ਸਿੰਘ ਧਨੋਲਾ, ਮੇਜਰ ਸਿੰਘ ਹੇੜੀਆ, ਮਨਜੀਤ ਸਿੰਘ ਨੀਟਾ, ਸਤਨਾਮ ਸਿੰਘ, ਜਗਦੇਵ ਸਿੰਘ, ਗੁਦਿਆਲ ਸਿੰਘ, ਰਾਜਵਿੰਦਰ ਕੌਰ ਰਾਜੂ ਆਦਿ ਨੇ ਸੰਗਤ ਵਿੱਚ ਹਾਜ਼ਰੀ ਭਰੀ।

Leave a Reply

Your email address will not be published. Required fields are marked *

error: Content is protected !!