Latest news

ਸ੍ਰੀ ਜਨਮ ਅਸ਼ਟਮੀ ਮੌਕੇ ਅਨੇਕਾਂ ਮੰਦਰਾਂ ‘ਚ ਨਤਮਸਤਕ ਹੋਏ ਸਾਬਕਾ ਮੰਤਰੀ ਮਾਨ * ਭਗਵਾਨ ਕ੍ਰਿਸ਼ਨ ਨੇ ਧਰਮ ਦੇ ਰਾਹ ਚੱਲਦਿਆਂ ਕਰਮ ਦਾ ਦਿੱਤਾ ਉਪਦੇਸ਼

ਫਗਵਾੜਾ 13 ਅਗਸਤ
(  ਅਮਰੀਕ ਖੁਰਮਪੁਰ   )
ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਜਾਏ ਗਏ ਅਨੇਕਾਂ ਮੰਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ•ਾਂ ਜਿੱਥੇ ਸ਼ਰਧਾ ਦੇ ਨਾਲ ਨਤਮਸਤਕ ਹੁੰਦਿਆਂ ਸ਼ਰਧਾਲੂ ਸੰਗਤਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਕੋਵਿਡ-19 ਕੋਰੋਨਾ ਆਫਤ ਦੌਰਾਨ ਪ੍ਰਬੰਧਕਾਂ ਵਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰੀਰਕ ਦੂਰੀ ਤੇ ਮਾਸਕ ਦੀ ਵਰਤੋਂ ਯਕੀਨੀ ਬਨਾਉਣ ਲਈ ਸ਼ਲਾਘਾ ਵੀ ਕੀਤੀ। ਉਹਨਾਂ ਸ਼ਿਵ ਮੰਦਰ ਪੱਕਾ ਬਾਗ, ਸੰਦੂਰਾ ਦੇਵੀ ਮੰਦਰ, ਬਾਬਾ ਬਾਲਕ ਨਾਥ ਮੰਦਰ ਕਟੈਹਰਾ ਚੌਕ, ਪੰਡਤ ਦੇਵੀ ਦਿਆਲ ਮੰਦਰ ਨਿਉ ਮਾਡਲ ਟਾਊਨ ਅਤੇ ਮੋਨੀ ਬਾਬਾ ਮੰਦਰ ਪੁਰਾਣੀ ਦਾਣਾ ਮੰਡੀ ਆਦਿ ਦੇ ਦਰਸ਼ਨਾਂ ਉਪਰੰਤ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਦੁਨੀਆ ਨੂੰ ਧਰਮ ਯਾਨੀ ਸੱਚਾਈ ਦੇ ਮਾਰਗ ਤੇ ਚੱਲਦੇ ਹੋਏ ਕਰਮ ਕਰਨ ਦੇ ਨਾਲ ਹੀ ਇਕ ਨਿਰਾਕਾਰ ਤੇ ਸਰਬ ਵਿਆਪਕ ਪਰਮਾਤਮਾ ਦੀ ਅਰਾਧਨਾ ਕਰਨ ਦਾ ਉਪਦੇਸ਼ ਦਿੱਤਾ। ਮਨੁੰਖ ਨੂੰ ਹਮੇਸ਼ਾ ਅਵਤਾਰ ਪੁਰਖਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਉਨ•ਾਂ ਦੇ ਨਾਲ ਰਾਜੂ ਭਗਤਪੁਰਾ, ਪ੍ਰਿੰਸ, ਇੰਦਰਜੀਤ ਕਾਲੜਾ, ਅਮਿਤ ਸ਼ਰਮਾ ਬਿੱਲਾ, ਪੁਨੀਤ ਸ਼ਰਮਾ ਆਦਿ ਵੀ ਸਨ।

Leave a Reply

Your email address will not be published. Required fields are marked *

error: Content is protected !!