ਸ਼ਹੀਦ ਬਾਬਾ ਦਿਆਲ ਸੇਵਾ ਸਿਮਰਨ ਕੇਂਦਰ ਸੁਭਾਸ਼ ਨਗਰ ਗਲੀ ਨੰਬਰ ਦੋ ਫਗਵਾੜਾ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ
ਫਗਵਾੜਾ ( ਹਨੀ ਸੁਨੇਜਾ )
ਸ਼ਹੀਦ ਬਾਬਾ ਦਿਆਲ ਸੇਵਾ ਸਿਮਰਨ ਕੇਂਦਰ ਸੁਭਾਸ਼ ਨਗਰ ਗਲੀ ਨੰਬਰ ਦੋ ਫਗਵਾੜਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਵਿਚ ਖੂਨਦਾਨ ਕਰਨ ਵਾਲੇ ਦਾਨੀ ਸੱਜਣ ਦਾ ਧੰਨਵਾਦ ਸੰਸਥਾ ਦੇ ਮੁਖੀ ਭਾਈ ਅਮਰੀਕ ਸਿੰਘ ਜੀ ਵੱਲੋਂ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਇਸ ਨਾਲ ਜ਼ਰੂਰਤਮੰਦ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਇਹ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਇਸ ਮੌਕੇ ਬਾਬਾ ਅਮਰੀਕ ਸਿੰਘ,ਅਰਵਿੰਦਰ ਸਿੰਘ,ਸੁਖਜਿੰਦਰ ਸਿੰਘ,ਰਜਿੰਦਰ ਸਿੰਘ, ਮਨੀ ਭਾਟੀਆ, ਪੁਨੀਤ ਸੰਨੀ ਭਾਟੀਆ ਅਤੇ ਸਤਨਾਮ ਸਿੰਘ ਲੱਕੀ ਆਦਿ ਮੌਜੂਦ ਸਨ।