Latest

ਸੁਖਚੈਨ ਨਗਰ ਵਿਚ ਸੀਵਰੇਜ ਸਪਲਾਈ ਦਾ ਕੰਮ ਸ਼ੁਰੂ, ਮੇਅਰ ਖੋਸਲਾ ਅਤੇ ਕੁਲਾਰ ਨੇ ਕੀਤਾ ਉਦਘਾਟਨ -ਸੋਮ ਪ੍ਰਕਾਸ਼ ਦੀ ਯਤਨਾਂ ਸਦਕਾ ਮਿਲੀ ਗਰਾਂਟ ਨਾਲ ਸ਼ਹਿਰ ਦਾ ਹੋ ਰਿਹਾ ਵਿਕਾਸ,ਕਾਂਗਰਸ ਨੇ ਤਾਂ ਇੱਕ ਪੈਸਾ ਨਹੀਂ ਦਿੱਤਾ-ਖੋਸਲਾ -ਸੀਵਰੇਜ ਤੋਂ ਬਾਅਦ ਸ਼ੁਰੂ ਹੋਵੇਗਾ ਵਾਟਰ ਸਪਲਾਈ ਲਾਈਨ ਪਾਉਣ ਅਤੇ ਸੜਕਾਂ ਦਾ ਕੰਮ

ਫਗਵਾੜਾ 16 ਸਤੰਬਰ
(ਸ਼ਰਨਜੀਤ ਸਿੰਘ ਸੋਨੀ   )
ਅਕਾਲੀ ਭਾਜਪਾ ਦੇ ਸਮੇਂ ਤੇ ਜਾਰੀ ਗਰਾਂਟ,ਜਿਸ ਨੂੰ ਕਾਂਗਰਸ ਸਰਕਾਰ ਬਣਨ ਤੇ ਵਾਪਸ ਮੰਗਵਾ ਲਿਆ ਗਿਆ ਸੀ ਵਿਚੋਂ ਵਾਪਸ ਆਈ 9 ਕਰੋੜ ਰੁਪਏ ਦੀ ਗਰਾਂਟ ਨਾਲ ਸ਼ਹਿਰ ਅੰਦਰ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਇਸੇ ਲੜੀ ਵਿਚ ਅੱਜ ਵਾਰਡ ਨੰਬਰ 7 ਵਿਚ ਪੈਂਦੇ ਸੁਖਚੈਨ ਨਗਰ ਅਤੇ ਨਿਉਂ ਸੁਖਚੈਨ ਨਗਰ ਵਿਚ ਸੀਵਰੇਜ ਲਾਈਨ ਵਿਛਾਏ ਜਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜਿਸ ਦਾ ਉਦਘਾਟਨ ਫਗਵਾੜਾ ਦੇ ਮੇਅਰ ਅਰੁਣ ਖੋਸਲਾ ਅਤੇ ਐਸਜੀਪੀਸੀ ਮੈਂਬਰ ਸਰਵਣ ਸਿੰਘ ਕੁਲਾਰ ਨੇ  ਵਾਰਡ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਮੇਅਰ ਖੋਸਲਾ ਅਤੇ ਸ.ਕੁਲਾਰ ਨੇ ਮੁਹੱਲਾ ਵਾਸੀਆਂ ਨੂੰ ਵਧਾਈ ਦਿੱਤੀ। ਮੇਅਰ ਖੋਸਲਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਕਾਂਗਰਸ ਨੇ ਸਤਾ ਸੰਭਾਲੀ ਹੈ,ਸ਼ਹਿਰ ਦੇ ਵਿਕਾਸ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਕਾਂਗਰਸ ਸਰਕਾਰ ਨੇ ਰਾਜਸੀ ਰੰਜਸ਼ ਦੇ ਕਰ ਕੇ ਫਗਵਾੜਾ ਨਗਰ ਨਿਗਮ ਨੂੰ ਇੱਕ ਵੀ ਵੱਡਾ ਪ੍ਰੋਜੈਕਟ ਜਾਂ ਗਰਾਂਟ ਜਾਰੀ ਨਹੀਂ ਕੀਤੀ। ਉਲਟੇ ਜਿਹੜੀ ਗਰਾਂਟ ਅਕਾਲੀ ਭਾਜਪਾ ਸਰਕਾਰ ਸਮੇਂ ਜਾਰੀ ਕੀਤੀ ਗਈ ਸੀ, ਉਹ ਵੀ ਵਾਪਸ ਮੰਗਵਾ ਲਈ। ਜਿਸ ਨੂੰ ਕਿਸ਼ਤਾਂ ਵਿਚ ਜਾਰੀ ਕੀਤਾ ਜਾ ਰਿਹਾ ਹੈ। ਖੋਸਲਾ ਨੇ ਕਿਹਾ ਕਿ ਅਸਲ ਵਿਚ ਤਾਂ ਕਾਂਗਰਸ ਸਰਕਾਰ ਦਾ ਆਰਥਿਕ ਤੌਰ ਤੇ ਦੀਵਾਲੀਆਂ ਨਿਕਲ ਚੁੱਕਿਆ ਹੈ ਅਤੇ ਮੁਲਾਜ਼ਿਮਾ ਨੂੰ ਤਨਖ਼ਾਹ ਦੇਣ ਲਈ ਵੀ ਪੈਸੇ ਨਹੀਂ ਹਨ। ਪਰ ਸਲਾਹਕਾਰਾ ਦੀ ਫ਼ੌਜ ਲੱਗਾ ਕੇ ਕੈਪਟਨ ਸਾਹਿਬ ਖ਼ੁਦ ਮੌਜ ਵਿਚ ਹਨ ਅਤੇ ਸਾਥੀਆਂ ਨੂੰ ਵੀ ਮੌਜ ਵਿਚ ਕਰ ਰਹੇ ਹਨ ਤਾਂ ਕਿ ਕੋਈ ਸਵਾਲ ਜਵਾਬ ਨਾ ਕਰ ਸਕੇ। ਖੋਸਲਾ ਅਤੇ ਕੁਲਾਰ ਨੇ ਕਿਹਾ ਕਿ ਫਗਵਾੜਾ  ਸ਼ਹਿਰ ਵਿਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਹਨ ਅਤੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਾ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਹੁਸ਼ਿਆਰਪੁਰ ਸੰਸਦੀ ਹਲਕੇ ਦੀ ਦੋਵਾਂ ਸੀਟਾਂ ਤੇ ਸ਼ਿਅਦ ਭਾਜਪਾ ਗਠਬੰਧਨ ਦੇ ਸਾਂਝੇ ਉਮੀਦਵਾਰ ਜਿੱਤ ਹਾਸਲ ਕਰਨਗੇ ਅਤੇ ਲੋਕ ਕਾਂਗਰਸ ਦੇ ਝੂਠ ਦਾ ਭਾਂਡਾ ਸ਼ਰੇਆਮ ਭੰਨਣਗੇ। ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਨੇ ਕਿਹਾ ਕਿ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਯਤਨਾਂ ਸਦਕਾ ਖੇਤਰ ਵਿਚ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਹੈ। ਜਿਸ ਲਈ ਉਹ ਸ਼੍ਰੀ ਸੋਮ ਪ੍ਰਕਾਸ਼ , ਮੇਅਰ ਖੋਸਲਾ ਅਤੇ ਅਕਾਲੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ।ਉਨ੍ਹਾਂ  ਕਿਹਾ ਕਿ ਸੀਵਰੇਜ ਦਾ ਕੰਮ ਖ਼ਤਮ ਹੋਣ ਤੋ ਬਾਅਦ ਵਾਟਰ ਸਪਲਾਈ ਦੀ ਲਾਈਨ ਪਾਕੇ ਸੜਕਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਵਾਰਡ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ। ਇਸ ਮੌਕੇ ਭਾਜਪਾ ਨੇਤਾ ਨਿਤਿਨ ਚੱਢਾ,ਨਿਰਮਲ ਸਿੰਘ ਬਨਵੈਤ,ਕਿਰਪਾਲ ਸਿੰਘ,ਸ਼ਾਦੀ ਰਾਮ,ਬਹਾਦਰ ਸਿੰਘ,ਅਮਰਜੀਤ ਸਿੰਘ,ਮਨਜੀਤ ਸਿੰਘ,ਬਲਦੇਵ ਸਿੰਘ,ਜਗਤਾਰ ਸਿੰਘ,ਦੀਪਕ ਤੋਂ ਇਲਾਵਾ ਮੁਹੱਲਾ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!