Latest

-ਸੀ.ਏ.ਏ.ਅਤੇ ਐਨ.ਆਰ.ਸੀ.ਦੇ ਵਿਰੋਧ ਵਿੱਚ ਸਿੱਖ,ਮੁਸਲਮ,ਦਲਿਤ ਜਥੇਬੰਦੀਆਂ ਵਲੋਂ ਹੁਸਿਆਰਪੁਰ’ਚ ਬੰਦ ਨੂੰ ਮਿਿਲਆ ਭਰਵਾਂ ਹੁੰਗਾਰਾ -ਬਜਾਰ ਬੰਦ ਕਰਾਉਣ ਨੂੰ ਲੈ ਕੇ ਦੋ ਧਿਰਾਂ ‘ਚ ਟਕਰਾਅ ਹੋਣ ਕਰਕੇ ਮਹੌਲ ਰਿਹਾ ਤਨਾਅਪੂਰਣ -ਲਲਕਾਰਿਆਂ,ਗਾਲੀ ਗਲੋਚ ਦੇ ਦਰਮਿਆਨ ਜੈ ਭੀਮ ਜੈ ਭਾਰਤ,ਜੈ ਸ੍ਰੀ ਰਾਮ ਤੇ ਖਾਲਿਸਤਾਨ ਜਿੰਦਾਬਾਦ ਦੇ ਲੱਗੇ ਨਾਅਰੇ

ਹੁਸਿਆਰਪੁਰ 25 ਜਨਵਰੀ
(ਤਰਸੇਮ ਦੀਵਾਨਾ )
ਸੀ.ਏ.ਏ.ਅਤੇ ਐਨ.ਆਰ.ਸੀ.ਦੇ ਵਿਰੋਧ ਵਿੱਚ ਸਿੱਖ,ਮੁਸਲਮ,ਦਲਿਤ,ਕ੍ਰਿਸ਼ੀਅਨ ਭਾਈਚਾਰਾ ਅਤੇ ਹੋਰ ਸਮਾਜਿਕ,ਧਾਰਮਿਕ ਜਥੇਬੰਦੀਆਂ ਵਲੋਂ ਸ਼ਾਤੀਪੂਰਵਕ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਹੁਸਿਆਰਪੁਰ’ਚ ਬੰਦ ਨੂੰ ਭਰਵਾਂ ਹੁੰਗਾਰਾ ਮਿਿਲਆ।ਭਾਂਵੇ ਕਿ ਕੁੱਝ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲਣ ਦਾ ਯਤਨ ਵੀ ਕੀਤਾ ਗਿਆ ਪਰ ਸਵੇਰ ਤੋਂ ਹੀ ਉਕੱਤ ਜਥੇਬੰਦੀਆਂ ਦੇ ਆਗੂਆਂ ਅਤੇ ਸੀ.ਏ.ਏ.ਅਤੇ ਐਨ.ਆਰ.ਸੀ. ਵਿਰੋਧੀ ਲੋਕਾਂ ਦੇ ਬੰਦ ਨੂੰ ਮਿਲੇ ਸਮਰਥਨ ਕਾਰਨ ਸ਼ਹਿਰ ਵਿੱਚ ਦੁਕਾਨਾਂ ਤੇ ਗਾਹਕ ਨਾ ਹੋਣ ਕਾਰਨ ਖੁੱਲੀਆਂ ਦੁਕਾਨਾਂ ਤੇ ਵੀ ਬੰਦ ਵਰਗਾ ਹੀ ਮਹੌਲ ਰਿਹਾ।ਅਕਾਲੀ ਦਲ ਅੰਮ੍ਰਿਤਸਰ,ਦਲ ਖਾਲਸਾ,ਮੁਸਲਮ ਫਰੰਟ,ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ,ਡਾ.ਅੰਬੇਡਕਰ ਫੋਰਸ ਪੰਜਾਬ,ਭਗਵਾਨ ਬਾਲਮੀਕ ਰੱਖਿਸ਼ਾ ਸੰਮਤੀ ਪੰਜਾਬ,ਬੇਗਮਪੁਰਾ ਟਾਇਗਰ ਫੋਰਸ,ਕ੍ਰਿਸ਼ੀਅਨ ਫਰੰਟ ਪੰਜਾਬ ਦੇ ਆਗੂ ਅੱਜ ਸਵੇਰ 9 ਵਜੇ ਪ੍ਰਭਾਤ ਚੌਂਕ ਹੁਸ਼ਿਆਰਪੁਰ ਇਕੱਠੇ ਹੋਣੇ ਸ਼ੁਰੂ ਹੋ ਗਏ।ਜਿਨਾਂ ਨੇ ਸੀ.ਏ.ਏ.ਅਤੇ ਐਨ.ਆਰ.ਸੀ. ਦੇ ਵਿਰੋਧ ਵਿੱਚ ਨਾਅਰੇਵਾਜੀ ਕਰਦਿਆਂ ਸ਼ਹਿਰ ਵਿੱਚ ਸ਼ਾਂਤੀਪੂਰਵਕ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੁਕਾਨਦਾਰਾਂ ਨੂੰ ਬੰਦ ਨੂੰ ਸਫਲ ਬਣਾਉਣ ਲਈ ਉਨਾਂ ਤੋਂ ਸ਼ਾਤੀਪੂਰਵਕ ਸਹਿਯੋਗ ਦੀ ਮੰਗ ਕੀਤੀ।ਘੰਟਾ ਘਰ ਮਾਰਕੀਟ ਨੇੜੇ ਆਕੇ ਮਹੌਲ ਉਸ ਸਮੇਂ ਤਨਾਅਪੂਰਵਕ ਹੋ ਗਿਆ ਜਦੋਂ ਕੁੱਝ ਭਾਜਪਾ ਪੱਖੀ ਅਤੇ ਸੀ.ਏ.ਏ.ਅਤੇ ਐਨ.ਆਰ.ਸੀ. ਬਿੱਲ ਪੱਖੀ ਲੋਕਾਂ ਵਲੋਂ ਬਜਾਰ ਬੰਦ ਕਰਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੁਕਾਨਦਾਰਾਂ ਨੂੰ ਜਬਰੀ ਦੁਕਾਨਾਂ ਖੋਲਣ ਲਈ ਕਹਿਣਾ ਸ਼ੁਰੂ ਕਰ ਦਿੱਤਾ ।ਇਸ ਦੌਰਾਨ ਦੋਨੋਂ ਪਾਸਿਆਂ ਤੋਂ ਨਾਅਰੇਬਾਜੀ ਹੁੰਦੀ ਰਹੀ।ਲਲਕਾਰਿਆਂ,ਗਾਲੀ ਗਲੋਚ ਦੌਰਾਨ ਖਾਲਿਸਸਤਾਨ ਜਿੰਦਾ ਬਾਦ ਦੇ ਨਾਅਰੇ ਵੀ ਲਗਦੇ ਰਹੇ।ਪੁਲਸ ਵਲੋਂ ਅਮਨ ਸ਼ਾਂਤੀ ਦਾ ਮਹੌਲ ਬਣਾਈ ਰੱਖਣ ਲਈ ਦੋਨਾਂ ਧਿਰਾਂ ਨੂੰ ਕੁੱਝ ਦੂਰੀ ਤੇ ਰੋਕੀ ਰੱਖਿਆ ਗਿਆ।ਇਸ ਸਮੇਂ ਬੰਦ ਦੀ ਅਗਵਾਈ ਕਰ ਰਹੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰ.ਐਸ.ਐਸ.ਦੀ ਛਤਰਛਾਇਆ ਹੇਠ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਅੰਦਰ ਨਫਰਤ ਤੇ ਡਰ ਦਾ ਮਹੌਲ ਪੈਦਾ ਕਰ ਦਿੱਤਾ ਹੈ।ਹਿੰਦੂ ਰਾਸ਼ਟਰ ਦੇ ਨਾਂ ਤੇ ਦੇਸ਼ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ।ਦਲਿਤ,ਸਿੱਖ,ਮੁਸਲਮ.ਈਸਾਈ ਭਾਈਚਾਰਿਆਂ ਵਿੱਚ ਨਫਰਤ ਪੈਦਾ ਕੀਤੀ ਜਾ ਰਹੀ ਹੈ।ਦੇਸ਼ ਪੂੰਜੀਪਤੀਆਂ ਕੋਲ ਗਿਰਵੀ ਰੱਖ ਦਿੱਤਾ ਹੈ।ਉਨਾਂ ਕਿਹਾ ਕਿ ਭਾਜਪਾ ਈ.ਵੀ.ਐਮ.ਮਸ਼ੀਨ ਰਾਂਹੀ ਚੋਣਾਂ ਜਿੱਤਣ ਕਰਕੇ ਹੁਣ ਦੇਸ਼ ਦੇ ਵੋਟਰ ਦੀ ਪਰਵਾਹ ਨਹੀਂ ਕਰਦੀ।ਇਸ ਸਮੇਂ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਿੰਗ ਕਮੇਟੀ ਮੈਂਬਰ ਗੁਰਦੀਪ ਸਿੰਘ ਖੁਣਖਣ,ਦਲ ਖਾਲਸਾ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ,ਪਰਮਜੀਤ ਸਿੰਘ ਮੰਡ ਪ੍ਰਧਾਨ ਸਿੱਖ ਯੂਥ ਖਾਲਸਾ,ਹਰਚਰਨ ਸਿੰਘ ਧਾਮੀ ਪ੍ਰਧਾਨ ਦਲ ਖਾਲਸਾ,ਗੁਰਦੀਪ ਸਿੰਘ ਕਾਲਕਟ,ਹਰਵਿੰਦਰ ਸਿੰਘ ਹਰਮੋਏਂ,ਲਵਲੀ ਹੁਸਿਆਰਪੁਰ,ਸੰਦੀਪ ਸਿੰਘ ਖਾਲਸਾ,ਲਖਵੀਰ ਸਿੰਘ ਪੱਟੀ,ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਹਰਵਿੰਦਰ ਹੀਰਾ,ਡਾ.ਅੰਬੇਡਕਰ ਫੋਰਸ ਪੰਜਾਬ ਅਨਿਲ ਬਾਘਾ,ਭਗਵਾਨ ਬਾਲਮੀਕ ਰਖਿਸ਼ਾ ਸੰਮਤੀ ਵਿਕਾਸ ਹੰਸ,ਕਮਲ ਭੱਟੀ,ਅਸ਼ੋਕ ਸੱਲਣ,ਤਾਰਾ ਚੰਦ,ਅਮਰਜੀਤ ਸੰਧੀ,ਵੀਰਪਾਲ ਠਰੋਲੀ(ਬੇਗਮਪੁਰਾ ਟਾਇਗਰ ਫੋਰਸ)ਚੰਦਨ ਲੱਕੀ,ਕ੍ਰਿਸ਼ੀਅਨ ਫਰੰਟ ਲਾਰੈਂਸ ਚੌਧਰੀ ਤੋਂ ਇਲਾਵਾ ਸ਼ਾਮਦੀਨ ਗੁੱਜਰ ਪ੍ਰਧਾਨ ਮੁਸਲਿਮ ਫਰੰਟ,ਮੁਹੰਮਦ ਯਕੂਬ ਅਲੀ,ਸੁਰਮੂ ਪਹਿਲਵਾਨ,ਮੁਹੰਮਦ ਸਾਂਗਾ,ਰਹਿਮਤ ਅਲੀ,ਸਵਾਰਦੀਨ ਰੋਸ਼ਨਦੀਨ ਤੋਂ ਇਲਾਵਾ ਸੈਂਕੜੇ ਲੋਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!