Latest news

ਸੀ .ਆਈ. ਏ . ਸਟਾਫ ਫਗਵਾੜਾ ਵਲੋਂ ਨਜਾਇਜ ਸ਼ਰਾਬ ਸਮੇਤ ਇਕ ਕਾਬੂ

ਫਗਵਾੜਾ 27 ਦਸੰਬਰ ( ਰਮੇਸ਼ ਸਰੋਆ )
ਐਸ ਐਸ ਪੀ ਕਪੂਰਥਲਾ ਸ਼੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ ਤੇ ਸ੍ਰੀ ਸਤਨਾਮ ਸਿੰਘ ਪੁਲਿਸ ਕਪਤਾਨ ਤਫ਼ਤੀਸ਼/ਕਪੂਰਥਲਾ ਅਤੇ ਸ੍ਰੀ ਮਨਪ੍ਰੀਤ ਸਿੰਘ ਢਿਲੋਂ ਉਪ ਪੁਲਿਸ ਕਪਤਾਨ ਤਫ਼ਤੀਸ਼/ਕਪੂਰਥਲਾ ਦੀ ਨਿਗਰਾਨੀ ਹੇਠ ਏ ਐਸ ਆਈ ਪਰਮਜੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ ਫਗਵਾੜਾ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾ ਦੀ ਤਲਾਸ਼ ਵਿਚ ਗਸਤ ਦੌਰਾਨ ਖੰਗੂੜਾ ਤੋਂ ਪਲਾਹੀ ਨੂੰ ਜਾ ਰਹੇ ਸੀ ਤਾ ਪਲਾਹੀ ਵਲੋਂ ਇਕ ਵਿਅਕਤੀ ਜੋ ਕੇ ਐਕਟਿਵਾ ਨੰਬਰ PB 09 U 3275 ਤੇ ਆ ਰਿਹਾ ਸੀ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਵਾਪਿਸ ਮੁੜਨ ਲਗਾ ਜਿਸ ਨੂੰ ਪੁਲਿਸ ਪਾਰਟੀ ਵਲੋਂ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 36 ਬੋਤਲਾਂ ਰਾਜਧਾਨੀ ਸ਼ਰਾਬ ਦੀਆਂ ਬਰਾਮਦ ਹੋਈਆ ਜਿਸ ਦੀ ਪਹਿਚਾਣ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਦੇਵ ਸਿੰਘ ਵਾਸੀ ਪਲਾਹੀ ਥਾਣਾ ਸਦਰ ਵਜੋਂ ਹੋਈ ਪੁਲਿਸ ਵਲੋਂ ਵਿਅਕਤੀ ਨੂੰ ਐਕਸਾਈਜ ਐਕਟ ਦੇ ਤਹਿਤ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

Leave a Reply

Your email address will not be published. Required fields are marked *

error: Content is protected !!