Latest

ਸੀਟ ਹਾਰੇ ਹਾਂ ਹੌਸਲਾ ਨਹੀਂ – ਦਲਜੀਤ ਰਾਜੂ ਦਰਵੇਸ਼ ਪਿੰਡ * ਵਰਕਰਾਂ, ਸਮਰਥਕਾਂ ਤੇ ਵੋਟਰਾਂ ਦਾ ਕੀਤਾ ਧੰਨਵਾਦ

ਫਗਵਾੜਾ 27 ਮਈ
( ਸ਼ਰਨਜੀਤ ਸਿੰਘ ਸੋਨੀ   )
ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ਕ ਹੁਸ਼ਿਆਰਪੁਰ ਲੋਕਸਭਾ ਸੀਟ ਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਫਗਵਾੜਾ ਵਿਚ 5146 ਵੋਟਾਂ ਤੋਂ ਪਾਰਟੀ ਜੇਤੂ ਕਰਾਰ ਦਿੱਤੇ ਗਏ ਗਠਜੋੜ ਉਮੀਦਵਾਰ ਤੋਂ ਪਿੱਛੇ ਰਹੀ ਲੇਕਿਨ ਬਾਵਜੂਦ ਇਸਦੇ ਹਲਕੇ ਦੇ ਪਿੰਡਾਂ ਵਿਚ ਕਾਂਗਰਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਹਨਾਂ ਦੱਸਿਆ ਕਿ 2017 ਦੀਆਂ ਵਿਧਾਨਸਭਾ ਚੋਣਾਂ ਸਮੇਂ ਫਗਵਾੜਾ ਦੇ ਪਿੰਡਾਂ ਵਿਚ ਕਾਂਗਰਸ ਪਾਰਟੀ 3400 ਵੋਟਾਂ ਤੋਂ ਪਿੱਛੜੀ ਸੀ ਲੇਕਿਨ ਮੌਜੂਦਾ ਲੋਕਸਭਾ ਚੋਣ ਵਿਚ ਫਗਵਾੜਾ ਦੇ ਪਿੰਡਾਂ ‘ਚ ਕਾਂਗਰਸ ਪਾਰਟੀ ਨੂੰ 961 ਵੋਟਾਂ ਦੀ ਲੀਡ ਪ੍ਰਾਪਤ ਹੋਈ ਹੈ ਅਤੇ ਫਗਵਾੜਾ ਦਿਹਾਤੀ ਕਾਂਗਰਸ ਦੇ ਹੌਸਲੇ ਪੂਰੀ ਤਰ•ਾਂ ਬੁਲੰਦ ਹਨ। ਦਲਜੀਤ ਰਾਜੂ ਜੋ ਕਿ 23 ਮਈ ਨੂੰ ਐਲਾਨੇ ਗਏ ਲੋਕਸਭਾ ਚੋਣ ਨਤੀਜਿਆਂ ਤੋਂ ਬਾਅਦ ਅੱਜ ਪਹਿਲੀ ਵਾਰ ਪੱਤਰਕਾਰਾਂ ਨਾਲ ਰੂਬਰੂ ਸਨ ਉਹਨਾਂ ਕਿਹਾ ਕਿ ਪਿਛਲੇ ਕੁੱਝ ਦਿਨ ਉਹ ਨਿਜੀ ਰੁਝੇਵਿਆਂ ਰੁੱਝੇ ਹੋਏ ਸਨ ਪਰ ਦਿਹਾਤੀ ਕਾਂਗਰਸ ਪਾਰਟੀ ਮੌਜੂਦਾ ਲੋਕਸਭਾ ਚੋਣਾਂ ਵਿਚ ਪ੍ਰਦਰਸ਼ਨ ਤੋਂ ਬਿਲਕੁਲ ਵੀ ਹਤਾਸ਼ ਨਹੀਂ ਹੈ। ਉਹਨਾਂ ਬਲਾਕ ਫਗਵਾੜਾ ਦੇ ਸਮੂਹ ਦਿਹਾਤੀ ਵਰਕਰਾਂ, ਸਮਰਥਕਾਂ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਦਿਨ-ਰਾਤ ਮਿਹਨਤ ਕਰਕੇ ਪਾਰਟੀ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਅਤੇ ਕਾਂਗਰਸ ਪਾਰਟੀ ਨੂੰ ਲੰਬੇ ਅਰਸੇ ਬਾਅਦ ਪਿੰਡ ਪੱਧਰ ਤੇ ਲੀਡ ਦੁਆਈ। ਉਹਨਾਂ ਕਿਹਾ ਕਿ ਦਿਹਾਤੀ ਕਾਂਗਰਸ ਨੇੜਲੇ ਭਵਿੱਖ ਵਿਚ ਫਗਵਾੜਾ ਵਿਧਾਨਸਭਾ ਹਲਕੇ ‘ਚ ਹੋਣ ਵਾਲੀ ਜਿਮਨੀ ਚੋਣ ਲਈ ਤਿਆਰ ਹੈ ਅਤੇ ਸ਼ਹਿਰੀ ਪੱਧਰ ਤੇ ਜੋ ਨੁਕਸਾਨ ਪਾਰਟੀ ਨੂੰ ਇਸ ਵਾਰ ਹੋਇਆ ਹੈ ਉਸਦੀ ਪੂਰਤੀ ਯਕੀਨੀ ਤੌਰ ਤੇ ਦਿਹਾਤੀ ਕਾਂਗਰਸ ਦੇ ਮਿਹਨਤੀ ਵਰਕਰ ਜਿਮਨੀ ਚੋਣ ਵਿਚ ਪਿੰਡਾਂ ਤੋਂ ਕਰ ਲੈਣਗੇ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਤੇ ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਦੀ ਯੋਗ ਅਗਵਾਈ ਹੇਠ ਸ਼ਹਿਰ ਵਿਚ ਬੂਥ ਪੱਧਰ ਤੇ ਸਮਾਂ ਰਹਿੰਦੇ ਲੋੜੀਂਦੇ ਕਦਮ ਚੁੱਕੇ ਜਾਣਗੇ। ਉਹਨਾਂ ਦਾਅਵੇ ਨਾਲ ਕਿਹਾ ਕਿ ਜਿਮਨੀ ਚੋਣ ਵਿਚ ਫਗਵਾੜਾ ਵਿਧਾਨਸਭਾ ਸੀਟ ਕਾਂਗਰਸ ਪਾਰਟੀ ਦੀ ਹੀ ਝੋਲੀ ਵਿਚ ਪਵੇਗੀ।

Leave a Reply

Your email address will not be published. Required fields are marked *

error: Content is protected !!