Latest

ਸਿਮਰਜੀਤ ਬੈਂਸ ਨੇ ਖੋਲ੍ਹਿਆ ਅਮਰੀਕੀ ਅੰਬੈਸੀ ਖਿਲਾਫ ਮੋਰਚਾ

ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਦਿੱਲੀ ਵਿੱਚ ਅਮਰੀਕੀ ਅੰਬੈਸੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਬੈਂਸ ਆਪਣੇ ਪਰਿਵਾਰ ਸਮੇਤ ਅਮਰੀਕਾ ਦੀ ਅੰਬੈਸੀ ਵੀਜ਼ਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਸਕਿਓਰਿਟੀ ਨੇ ਬੈਂਸ ਦੇ ਅੰਮ੍ਰਿਤਧਾਰੀ ਪੀਏ ਨੂੰ ਕਿਰਪਾਨ ਉਤਾਰਨ ਲਈ ਕਿਹਾ। ਬੈਂਸ ਨੇ ਮੁੱਦਾ ਚੁੱਕਿਆ ਤੇ ਆਪਣਾ ਪਾਸਪੋਰਟ ਲੈ ਕੇ ਅੰਬੈਸੀ ਤੋਂ ਵਾਪਸ ਆ ਗਏ।

ਬੈਂਸ ਨੇ ਕਿਹਾ ਕਿ ਜੇਕਰ ਅਮਰੀਕੀ ਅੰਬੈਸੀ ਅੰਮ੍ਰਿਤਧਾਰੀ ਸਿੱਖਾਂ ਨਾਲ ਵਿਤਕਰਾ ਕਰਦੀ ਹੈ ਤਾਂ ਉਹ ਅਮਰੀਕਾ ਨਹੀਂ ਜਾਣਾ ਚਾਹੁੰਦੇ। ਬੈਂਸ ਨੇ ਵੀ ਕਿਹਾ ਕਿ ਇਹ ਮੁੱਦਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਸਮੇਤ ਅਮਰੀਕਾ ਦੇ ਸੈਨੇਟਰਾਂ ਕੋਲ ਵੀ ਚੁੱਕਿਆ ਗਿਆ ਹੈ। ਬੈਂਸ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਸਿੱਖਾਂ ਨਾਲ ਹੋਣ ਵਾਲੇ ਨਸਲੀ ਵਿਤਕਰੇ ਨੂੰ ਰੋਕਿਆ ਜਾ ਸਕੇ।

ਸਿਮਰਜੀਤ ਬੈਂਸ ਨੇ ਫੇਸਬੁਕ ਲਾਈਵ ਹੋ ਕੇ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੂੰ ਅਪੀਲ ਕੀਤੀ ਇਹ ਮਾਮਲਾ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਰਪਾਨ ਕੋਈ ਚਾਕੂ ਜਾਂ ਮਾਰੂ ਹਥਿਆਰ ਨਹੀਂ ਸਗੋਂ ਇਹ ਗੁਰੂ ਸਹਿਬਾਨ ਵੱਲੋਂ ਬਖਸ਼ਿਸ਼ ਕਕਾਰ ਹੈ।

Leave a Reply

Your email address will not be published. Required fields are marked *

error: Content is protected !!