Latest

ਸਾਹਿਤਕ ਸੰਸਥਾ ਵਲੋਂ 5ਵਾਂ ਸਾਵਨ ਕਵੀ ਦਰਬਾਰ ਕਰਵਾਇਆ ਗਿਆ

ਫਗਵਾੜਾ 2 ਅਗਸਤ
( ਸ਼ਰਨਜੀਤ ਸਿੰਘ ਸੋਨੀ    )
ਪਿਛਲੇ 5 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਨੂੰ ਸਮਰਪਿਤ ਸਕੇਪ ਸਾਹਿਤਕ ਸੰਸਥਾ (ਰਜਿ:) ਦਾ  5ਵਾਂ ਸਾਵਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਕਰੀਬ ਦਰਜਨ ਤੋਂ ਵੱਧ ਲੇਖਕਾਂ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਕੋਮਲ, ਪ੍ਰਸਿੱਧ ਪੰਜਾਬੀ ਦੇ ਹਾਸਰਸ ਕਵੀ ਸੋਢੀ ਸੱਤੋਵਾਲੀ ਅਤੇ ਜਸਵੀਰ ਕੌਰ ਪਰਮਾਰ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ‘ਚ ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਕੋਮਲ ਨੇ ਸਭਨਾਂ ਨੂੰ ਜੀ ਆਇਆ ਕਿਹਾ। ਕਵੀ ਦਰਬਾਰ ਦਾ ਆਗਾਜ਼ ਸੁਖਦੇਵ ਸਿੰਘ ਗੰਢਵਾਂ ਨੇ ਆਪਣੀ ਨਿਵੇਕਲੀ  ਕਵਿਤਾ ਨਾਲ ਕੀਤਾ। ਸਾਹਿਤਕਾਰਾਂ ਨੇ ਆਪਣੇ ਗੀਤਾਂ, ਕਵਿਤਾਵਾਂ ਅਤੇ ਹੋਰ ਕਾਵਿ-ਵਿਧਾਵਾਂ ਨਾਲ ਪੰਜਾਬ ਦੀਆਂ ਧੀਆਂ, ਸਾਵਨ ਮਹੀਨੇ ਅਤੇ ਪੰਜਾਬੀ ਸੱਭਿਆਚਾਰ ਦਾ ਜ਼ੀਕਰ ਕੀਤਾ। ਕਵੀ ਦਰਬਾਰ ਵਿੱਚ ਕਰਮਜੀਤ ਸਿੰਘ, ਉਰਮਲਜੀਤ ਸਿੰਘ, ਨਗੀਨਾ ਸਿੰਘ ਬਲੱਗਣ, ਰਵਿੰਦਰ ਚੋਟ, ਮੀਨਾ ਬਾਵਾ, ਜਸਵੀਰ ਕੌਰ,  ਸੂਬੇਗ ਸਿੰਘ ਹੰਝਰਾ, ਓਮ ਪ੍ਰਕਾਸ਼ ਸੰਦਲ, ਲਸ਼ਕਰ ਸਿੰਘ, ਮਾਸਟਰ ਸੁਖਦੇਵ ਸਿੰਘ, ਅਮਨਦੀਪ ਕੋਟਰਾਣੀ ਆਦਿ ਨੇ ਆਪਣੀਆਂ ਰਚਨਾਵਾਂ ਸ੍ਰੋਤਿਆ ਸੰਗ ਸਾਂਝੀਆ ਕੀਤੀਆ। ਓਮ ਪ੍ਰਕਾਸ਼ ਸੰਦਲ ਨੇ ਉਰਮਲਜੀਤ ਦੀ ਲਿਖਿਆ ਗੀਤ ਸੁਰੀਲੀ ਆਵਾਜ ‘ਚ ਸੁਣਾ ਸ੍ਰੋਤਿਆਂ ਦੀ ਵਾਹ-ਵਾਹ ਖੱਟੀ। ਮਨਦੀਪ ਸਿੰਘ ਵਲੋਂ ਸਾਵਨ ਮਹੀਨੇ ਦਾ ਪੰਜਾਬੀ ਸੱਭਿਆਚਾਰ ‘ਚ ਮੱਹਤਵ ਬਾਰੇ ਦੱਸਿਆ। ਅਮਨਦੀਪ ਕੋਟਰਾਣੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸ੍ਰੋਤਿਆ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਲਿਆ।

Leave a Reply

Your email address will not be published. Required fields are marked *

error: Content is protected !!