Latest

ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵਾਰਡ ਨੰ. 48 ਦੇ ਵਸਨੀਕਾਂ ਦੀਆਂ ਸੁਣੀਆਂ ਮੁਸ਼ਕਲਾਂ * ਜਲਦੀ ਹਲ ਕਰਾਉਣ ਦਾ ਦਿੱਤਾ ਭਰੋਸਾ

ਫਗਵਾੜਾ 24 ਜੁਲਾਈ
( ਸ਼ਰਨਜੀਤ ਸਿੰਘ ਸੋਨੀ )

ਪੰਜਾਬ ਕਾਂਗਰਸ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵਾਰਡ ਨੰ. 48 ‘ਚ ਕਾਂਗਰਸੀ ਵਰਕਰਾਂ ਅਤੇ ਵਾਰਡ ਦੇ ਵਸਨੀਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਵਾਰਡ ਵਸਨੀਕਾਂ ਵਲੋਂ ਕੁੱਝ ਵਿਕਾਸ ਸਬੰਧੀ ਅਧੂਰੇ ਕੰਮਾ ਦਾ ਜਿਕਰ ਕੀਤਾ ਗਿਆ। ਜਿਹਨਾਂ ਨੂੰ ਜਲਦੀ ਪੂਰਾ ਕਰਾਉਣ ਦਾ ਸਾਬਕਾ ਮੰਤਰੀ ਮਾਨ ਨੇ ਭਰੋਸਾ ਦਿੱਤਾ। ਇਸ ਤੋਂ ਇਲਾਵਾ ਨਗਰ ਨਿਗਮ ਫਗਵਾੜਾ ਦੇ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਹੋਈਆਂ ਹਨ ਜਿਸ ਕਰਕੇ ਆਰਥਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੇ ਮਾਨ ਨੇ ਕਿਹਾ ਕਿ ਉਹ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਨਗੇ ਅਤੇ ਬਹੁਤ ਜਲਦੀ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਮਕੁਮਾਰ ਚੱਢਾ, ਕ੍ਰਿਸ਼ਨ ਕੁਮਾਰ ਹੀਰੋ, ਵਿਨੋਦ ਕੁਮਾਰ ਨਾਹਰ, ਗੁਰਜੀਤ ਪਾਲ ਵਾਲੀਆ, ਬੋਬੀ ਬੇਦੀ, ਡਾ. ਰਮਨ ਸ਼ਰਮਾ, ਤਰਲੋਕ ਚੰਦ, ਬੋਧ ਰਾਜ ਥਾਪਰ, ਮੰਨਾ ਨਾਹਰ, ਘੋਨੀ ਮੱਲ, ਮਨਜੀਤ ਸਿੰਘ ਜੀਤਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!