Latest news

ਸਵ. ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ (ਰਜਿ:) ਵਲੋਂ 135 ਵਿੱਦਿਆਰਥੀਆਂ ਨੂੰ ਢਾਈ ਲੱਖ ਰੁਪਏ ਵੰਡੇ ਪ੍ਰਸਿੱਧ ਸਮਾਜ ਸੇਵਕ ਕੇ.ਕੇ. ਸਰਦਾਨਾ ਨੇ ਸਮਾਗਮ ਦੀ ਕੀਤੀ ਪ੍ਰਧਾਨਗੀ

ਫਗਵਾੜਾ, 28 ਸਤੰਬਰ
(   ਸ਼ਰਨਜੀਤ ਸਿੰਘ ਸੋਨੀ    )
ਸਵ: ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ (ਰਜਿ:) ਵਲੋਂ ਫਗਵਾੜਾ ਦੇ ਕਾਲਜਾਂ ਸਕੂਲਾਂ ਦੇ ਉਹਨਾ 135 ਵਿੱਦਿਆਰਥੀਆਂ ਨੂੰ ਢਾਈ ਲੱਖ ਰੁਪਏ ਦੇ ਵਜ਼ੀਫੇ, ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ, ਫਗਾਵੜਾ ਵਿਖੇ ਬਲੱਡ ਬੈਂਕ ਫਗਵਾੜਾ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵਕ ਕੁਲਦੀਪ ਸਰਦਾਨਾ  ਦੀ ਅਗਵਾਈ ‘ਚ ਕਰਵਾਏ ਸਮਾਗਮ ਦੌਰਾਨ ਪ੍ਰਦਾਨ ਕੀਤੇ ਗਏ। ਸਾਇੰਸ, ਕਾਮਰਸ, ਆਰਟਸ ਦੇ ਇਹਨਾ ਵਿੱਦਿਆਰਥੀਆਂ, ਜਿਹਨਾ ਨੇ 80 ਫ਼ੀਸਦੀ ਤੋਂ ਵੱਧ ਅੰਕ ਆਪਣੇ ਬੋਰਡ ਇਮਤਿਹਾਨ ਵਿੱਚ ਪ੍ਰਾਪਤ ਕੀਤੇ ਗਏ ਸਨ, ਉਹਨਾ ਨੂੰ ਮੈਰਿਟ ਦੇ ਅਨੁਸਾਰ ਵਜ਼ੀਫੇ ਦਿੱਤੇ ਗਏ, ਇਹਨਾ ਵਿੱਚ ਪੰਜ ਉਹ ਵਿਦਿਆਰਥੀ ਵੀ ਸ਼ਾਮਲ ਸਨ , ਜਿਨ੍ਹਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਇਹ ਵਜ਼ੀਫੇ ਆਪਣੇ ਪਿਤਾ  ਸਵ: ਚਰਨਜੀਤ ਸਿੰਘ ਬਾਸੀ ਦੀ ਯਾਦ ਵਿੱਚ ਉਹਨਾ ਦੇ ਲੜਕੇ ਕੁਲਵਿੰਦਰ ਸਿੰਘ ਵਲੋਂ ਦਿੱਤੇ ਜਾਂਦੇ ਹਨ। ਇਹਨਾ ਪੰਜ ਵਿੱਦਿਆਰਥੀਆਂ ਨੂੰ ਸਵ: ਚਰਨਜੀਤ ਸਿੰਘ ਬਾਸੀ  ਮੈਮੋਰੀਅਲ ਟਰੱਸਟ ਦੇ ਸਕੱਤਰ ਅਤੇ ਸਾਬਕਾ ਪ੍ਰਿੰਸੀਪਲ ਅਤੇ ਪ੍ਰਸਿੱਧ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ ਨੇ ਗਿਆਰਾਂ-ਗਿਆਰਾਂ ਸੌ ਰੁਪਏ ਆਪਣੇ ਵਲੋਂ ਵੀ ਦਿੱਤੇ। ਇਸ ਸਮੇਂ ਬੋਲਦਿਆਂ ਪ੍ਰੋ: ਜਸਵੰਤ ਸਿੰਘ ਗੰਡਮ ਨੇ ਵਿੱਦਿਆਰਥੀਆਂ ਨੂੰ ਆਪਣੇ ਨਿਸ਼ਾਨੇ ‘ਤੇ ਫੋਕਸ ਕਰਕੇ ਅੱਗੇ ਵੱਧਣ ਦਾ ਸੱਦਾ ਦਿੱਤਾ। ਵਜ਼ੀਫਾ ਪ੍ਰਾਪਤ ਕਰਨ ਵਾਲੇ  ਸਕੂਲਾਂ, ਕਾਲਜਾਂ ਵਿੱਚ ਸਰਕਾਰੀ ਸ/ਸ ਸਕੂਲ ਫਗਵਾੜਾ, ਐਸ.ਡੀ. ਪੁੱਤਰੀ ਪਾਠਸ਼ਾਲਾ ਸਰਕਾਰੀ ਗਰਲਜ਼ ਸ/ਸ ਸਕੂਲ, ਐਸ.ਡੀ.ਮਾਡਲ ਸ/ਸ  ਸਕੂਲ, ਗੁਰੂ ਰਵਿਦਾਸ ਕਾਲਜ ਫਾਰ ਵੂਮੈਨ, ਡੀ.ਏ.ਵੀ. ਕਾਲਜ ਫਗਵਾੜਾ, ਰਾਮਗੜ੍ਹੀਆ ਕਾਲਜ, ਕਮਲਾ ਨਹਿਰੂ ਕਾਲਜ, ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੂਮੈਨ, ਸ੍ਰੀ ਮਹਾਂਵੀਰ ਜੈਨ ਮਾਡਲ ਸ/ਸ ਸਕੂਲ, ਗੁਰੂ ਨਾਨਕ ਕਾਲਜ ਸੁਖਚੈਨਆਣਾ, ਮਹਾਂਵੀਰ ਜੈਨ ਮਾਡਲ ਸ/ਸ ਸਕੂਲ, ਆਰੀਆ ਇਨਸਟੀਚੀਊਟ ਆਫ਼ ਮੈਨਜਮੈਂਟ  ਐਂਡ ਟੈਕਨੌਲੋਜੀ ਫਗਵਾੜਾ ਸ਼ਾਮਲ ਸਨ। ਇਸ ਮੌਕੇ ਬੋਲਦਿਆਂ ਚੇਅਰਮੈਨ ਸ਼੍ਰੀ ਕੇ.ਕੇ. ਸਰਦਾਨਾ  ਨੇ ਵਿੱਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦਾ ਸੱਦਾ ਦਿੱਤਾ ਅਤੇ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਨੇ ਕਿਹਾ ਕਿ ਸਵ: ਚਰਨਜੀਤ ਸਿੰਘ ਬਾਸੀ  ਮੈਮੋਰੀਅਲ ਟਰੱਸਟ ਵਲੋਂ ਪਿਛਲੇ 5 ਸਾਲਾਂ ਤੋਂ ਸ਼ਾਨਦਾਰ ਪੜ੍ਹਾਈ ਦਾ ਰਿਕਾਰਡ ਰੱਖਣ ਵਾਲੇ ਵਿੱਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੇ ਜਾਂਦੇ ਹਨ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਟੀ.ਡੀ ਚਾਵਲਾ, ਐਡਵੋਕੇਟ ਸੰਤੋਖ ਲਾਲ ਵਿਰਦੀ, ਸ਼੍ਰੀਮਤੀ ਬੰਸੋ ਦੇਵੀ, ਕ੍ਰਿਸ਼ਨ ਲਾਲ, ਵਿਨੋਦ ਕੁਮਾਰ, ਅਮਰਜੀਤ ਸਿੰਘ, ਵਿਸ਼ਵਾਮਿੱਤਰ ਸ਼ਰਮਾ, ਮੋਹਨ  ਲਾਲ ਤਨੇਜਾ, ਮਨਦੀਪ ਸਿੰਘ, ਹਰਵਿੰਦਰ ਸਿੰਘ, ਕਰਨਲ ਆਰ.ਕੇ. ਭਾਟੀਆ, ਗੁਰਮੀਤ ਸਿੰਘ ਪਲਾਹੀ, ਗੁਰਦੀਪ ਕੰਗ, ਆਦਿ ਹਾਜ਼ਰ ਸਨ।

ਇਸ ਸਮਾਗਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਉਹਨਾ ਨੂੰ ਯਾਦ ਕਰਦਿਆਂ ਮੋਮਬੱਤੀ ਬਾਲਕੇ  ਕੇ.ਕੇ ਸਰਦਾਨਾ, ਮਲਕੀਅਤ ਸਿੰਘ ਰਘਬੋਤਰਾ, ਪ੍ਰੋ: ਜਸਵੰਤ ਸਿੰਘ ਗੰਡਮ, ਗੁਰਮੀਤ ਸਿੰਘ ਪਲਾਹੀ, ਅਮਰਜੀਤ ਸਿੰਘ, ਟੀ.ਡੀ.ਚਾਵਲਾ ਅਤੇ ਵਿਨੋਦ ਕੁਮਾਰ ਨੇ ਕੀਤੀ।

Leave a Reply

Your email address will not be published. Required fields are marked *

error: Content is protected !!