Latest

ਸਰਬਰ ਗੁਲਾਮ ਸੱਬਾ ਬਣੇ ਰਾਸ਼ਟਰੀ ਘੱਟ ਗਿਣਤੀ ਰਾਖਵਾਂਕਰਣ ਮੋਰਚਾ ਦੇ ਪੰਜਾਬ ਪ੍ਰਧਾਨ

ਫਗਵਾੜਾ 3 ਜੂਨ
( ਸ਼ਰਨਜੀਤ ਸਿੰਘ ਸੋਨੀ    )
ਰਾਸ਼ਟਰੀ ਘੱਟ ਗਿਣਤੀ ਰਾਖਵਾਂਕਰਣ ਮੋਰਚਾ ਵਲੋਂ ਸਟੇਟ ਹਜ ਕਮੇਟੀ ਮੈਂਬਰ ਅਤੇ ਫਗਵਾੜਾ ਦੇ ਮੁਸਲਿਮ ਆਗੂ ਸਰਬਰ ਗੁਲਾਮ ਸੱਬਾ ਨੂੰ ਮੋਰਚਾ ਦਾ ਪੰਜਾਬ ਪ੍ਰਧਾਨ ਐਲਾਨਿਆ ਗਿਆ ਹੈ। ਸਰਬਰ ਗੁਲਾਮ ਸੱਬਾ ਨੇ ਅੱਜ ਇੱਥੇ ਆਪਣੀ ਨਿਯੁਕਤੀ ਲਈ ਘੱਟ ਗਿਣਤੀ ਰਾਖਵਾਂਕਰਣ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਪਰਵੇਜ ਸੱਦੀਕੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੋ ਜਿੱਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਸੱਬਾ ਨੇ ਕਿਹਾ ਕਿ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਢੁਕਵਾਂ ਹਲ ਕਰਵਾਇਆ ਜਾਵੇਗਾ। ਉਹਨਾਂ ਜਲਦੀ ਹੀ ਜਿਲ•ਾ ਕਮੇਟੀਆਂ ਗਠਿਤ ਕਰਨ ਦੀ ਗੱਲ ਵੀ ਕਹੀ। ਸਰਬਰ ਗੁਲਾਮ ਸੱਬਾ ਦੀ ਨਿਯੁਕਤੀ ਦਾ ਇੱਥੋਂ ਦੇ ਸਮੂਹ ਮੁਸਲਿਮ ਭਾਈਚਾਰੇ ਨੇ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *

error: Content is protected !!