ਸਰਕਾਰ ਨੇ PAN ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ‘ਚ ਕੀਤਾ ਵਾਧਾ, ਜਾਣੋ ਸਭ ਕੁੱਝ
ਕੋਰੋਨਾ ਸੰਕਟ ਦੌਰਾਨ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ । ਦੱਸ ਦੇਈਏ ਕਿ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਹੈ । ਜੇਕਰ ਅਜਿਹੇ ਵਿੱਚ ਤੈਅ ਡੈਡਲਾਈਨ ਤੱਕ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਾਇਆ ਗਿਆ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ । ਇਸਦੇ ਨਾਲ ਹੀ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ।

ਆਧਾਰ ਨੂੰ ਪੈਨ ਕਾਰਡ ਨਾਲ ਇੰਝ ਕਰੋ ਲਿੰਕ
1.ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈਬਸਾਈਟ https://www.incometaxindiaefiling.gov.in/home ‘ਤੇ ਜਾਣਾ ਹੋਵੇਗਾ । ਇਸ ਤੋਂ ਬਾਅਦ ਤੁਹਾਨੂੰ ਸਾਈਟ ‘ਤੇ ਲਿੰਕ ਆਧਾਰ ਕਾਰਡ ਦਾ ਬਦਲ ਦਿਖਾਈ ਦੇਵੇਗਾ, ਜਿਸ ਤੇ ਕਲਿੱਕ ਕਰਨਾ ਹੋਵੇਗਾ । 2.ਇੱਥੇ ਤੁਸੀਂ ਸਭ ਤੋਂ ਉੱਤੇ ਆਪਣਾ ਪੈਨ ਨੰਬਰ ਭਰੋ ਅਤੇ ਇਸ ਦੇ ਬਾਅਦ ਆਧਾਰ ਨੰਬਰ ਦੇ ਨਾਲ ਆਪਣਾ ਨਾਮ ਭਰੋ । ਹੁਣ ਤੁਹਾਨੂੰ ਕੈਪਚਾ ਕੋਡ ਮਿਲੇਗਾ, ਜਿਸ ਨੂੰ ਭਰਨਾ ਹੋਵੇਗਾ । ਇੰਨਾ ਕਰਨ ਦੇ ਬਾਅਦ ਲਿੰਕ ਆਧਾਰ ‘ਤੇ ਕਲਿੱਕ ਕਰੋ। ਇਸ ‘ਤੇ ਕਲਿੱਕ ਕਰਦੇ ਹੀ ਆਪਣੇ ਆਪ ਤਸਦੀਕ ਹੋਵੇਗਾ ਅਤੇ ਤੁਹਾਡਾ ਆਧਾਰ ਪੈਨ ਕਾਰਡ ਨਾਲ ਲਿੰਕ ਹੋ ਜਾਵੇਗਾ । 3.ਜੇਕਰ ਤੁਹਾਡਾ ਨਾਮ ਆਧਾਰ ਅਤੇ ਪੈਨ ਕਾਰਡ ਵਿੱਚ ਵੱਖ-ਵੱਖ ਹੈ ਤਾਂ ਤੁਹਾਨੂੰ OTP ਦੀ ਜ਼ਰੂਰਤ ਪਵੇਗੀ । ਇਹ OTP ਆਧਾਰ ਨਾਲ ਜੁੜੇ ਤੁਹਾਡੇ ਮੋਬਾਇਲ ਨੰਬਰ ਤੇ ਆਵੇਗਾ । OTP ਭਰਦੇ ਹੀ ਤੁਹਾਡਾ ਆਧਾਰ ਨੰਬਰ ਪੈਨ ਨੰਬਰ ਨਾਲ ਜੁੜ ਜਾਵੇਗਾ ।

ਇਸ ਤੋਂ ਇਲਾਵਾ SMS ਜ਼ਰੀਏ ਵੀ ਤੁਸੀਂ ਆਪਣੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਾ ਸਕਦੇ ਹੋ । ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ UIDPN ਟਾਈਪ ਕਰਕੇ ਸਪੇਸ ਦੇਣਾ ਹੋਵੇਗੀ । ਇਸ ਦੇ ਬਾਅਦ ਪੈਨ ਅਤੇ ਆਧਾਰ ਕਾਰਡ ਨੰਬਰ ਨੂੰ ਭਰੋ । ਇਸ ਜਾਣਕਾਰੀ ਨੂੰ 567678 ਜਾਂ 56161 ਨੰਬਰ ‘ਤੇ ਭੇਜ ਦਿਓ। ਹੁਣ ਇਨਕਮ ਟੈਕਸ ਵਿਭਾਗ ਤੁਹਾਡੇ ਦੋਵੇਂ ਨੰਬਰ ਲਿੰਕ ਦੀ ਪ੍ਰਕਿਰਿਆ ਵਿੱਚ ਪਾ ਦੇਵੇਗਾ । ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵਿੱਤੀ ਸਾਲ 2019- 20 ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਵੀ 30 ਨਵੰਬਰ 2020 ਤੱਕ ਵਧਾ ਦਿੱਤੀ ਹੈ । ਇਸ ਤਰ੍ਹਾਂ ਇਨਕਮ ਟੈਕਸ ਰਿਟਰਨ ਜੋ 31 ਜੁਲਾਈ 2020 ਜਾਂ 31 ਅਕਤੂਬਰ 2020 ਤਕ ਦਾਖਲ ਕੀਤੇ ਜਾਣੇ ਸਨ, ਹੁਣ 30 ਨਵੰਬਰ 2020 ਤਕ ਦਾਖਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਟੈਕਸ ਆਡਿਟ ਰਿਪੋਰਟ ਜਮ੍ਹਾਂ ਕਰਨ ਦੀ ਆਖਰੀ ਤਰੀਕ 31 ਅਕਤੂਬਰ 2020 ਤੱਕ ਵਧਾ ਦਿੱਤੀ ਗਈ ਹੈ ।