ਸਰਕਾਰ ਦਾ ਵੱਡਾ ਫੈਸਲਾ, Tiktok ਸਣੇ 59 ਚੀਨੀ ਐਪਸ ‘ਤੇ ਲਗਾਈ ਪਾਬੰਦੀ
ਭਾਰਤ-ਚੀਨ ਤਣਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 59 ਚੀਨੀ ਐਪਸ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪਾਬੰਦੀਸ਼ੁਦਾ ਐਪ ਵਿੱਚ ਪ੍ਰਸਿੱਧ ਟਿੱਕ-ਟੌਕ ਐਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ।
ਵੇਖੋ ਲਿਸਟ:
ਇਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ ‘ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।