Latest

ਸਮੇਂ ਦਾ ਚੱਕਰ ! ਕਦੇ ਵੱਜਦੇ ਸੀ ਸਲੂਟ, ਹੁਣ ਮੁਲਜ਼ਮ ਬਣ ਥਾਣੇਦਾਰ ਕੋਲ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ

ਇਸ ਨੂੰ ਸਮੇਂ ਦਾ ਗੇੜ ਹੀ ਕਿਹਾ ਜਾ ਸਕਦੇ ਹੈ ਕਿ ਕਿਸੇ ਵੇਲੇ ਪੂਰੀ ਪੁਲਿਸ ਫੋਰਸ ਦੇ ਮੁਖੀ ਅੱਜ ਮੁਲਜ਼ਮ ਬਣ ਥਾਣੇਦਾਰ ਸਾਹਮਣੇ ਪੇਸ਼ ਹੋ ਰਹੇ ਹਨ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਗਾਓਂ ਜ਼ਮਾਨਤ ਮਿਲਣ ਮਗਰੋਂ ਅਦਾਲਤ ਦੇ ਨਿਰਦੇਸ਼ ‘ਤੇ ਬੁੱਧਵਾਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਮਟੌਰ ਥਾਣੇ ਪਹੁੰਚੇ। ਇੱਥੇ ਜਾਂਚ ‘ਚ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ 50,000 ਰੁਪਏ ਦਾ ਬਾਂਡ ਭਰਿਆ ਤੇ 30 ਮਿੰਟ ਬਾਅਦ ਵਾਪਸ ਚਲੇ ਗਏ।

ਸੋਮਵਾਰ ਨੂੰ ਸੁਮੇਧ ਸਿੰਘ ਸੈਣੀ ਦੀ ਅਗਾਓਂ ਜ਼ਮਾਨਤ ਪਟੀਸ਼ਨ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਮਨਜ਼ੂਰੀ ਦਿੱਤੀ ਗਈ। ਅਦਾਲਤ ਨੇ ਸੈਣੀ ਨੂੰ 7 ਦਿਨਾਂ ਦੀ ਨੋਟਿਸ ਦੀ ਮਿਆਦ ਦਿੱਤੀ ਸੀ ਤੇ ਸੈਣੀ ਨੂੰ ਇਸ ਕੇਸ ਦੀ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਸਾਲ 1991 ‘ਚ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਕਾਰਪੋਰੇਸ਼ਨ (ਸਿਟਕੋ) ਦੇ ਕਰਮਚਾਰੀ ਬਲਵੰਤ ਸਿੰਘ ਮੁਲਤਾਨੀ ਨੂੰ 6 ਮਈ ਨੂੰ ਅਗਵਾ ਕਰਨ ਲਈ ਉਸ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ ਸੈਣੀ ਖਿਲਾਫ ਧਾਰਾ 364, 201, 344, 330, 120 ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸੈਣੀ ਤੋਂ ਇਲਾਵਾ ਸਾਬਕਾ ਡੀਐਸਪੀ ਬਲਦੇਵ ਸਿੰਘ ਸੈਣੀ, ਇੰਸਪੈਕਟਰ ਸਤਬੀਰ ਸਿੰਘ, ਸਬ ਇੰਸਪੈਕਟਰ ਹਰ ਸਹਾਇ ਸ਼ਰਮਾ, ਜਗੀਰ ਸਿੰਘ ਤੇ ਅਨੂਪ ਸਿੰਘ ਅਤੇ ਏਐਸਆਈ ਕੁਲਦੀਪ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

Leave a Reply

Your email address will not be published. Required fields are marked *

error: Content is protected !!