Latest

ਸਮੂਹ ਪੱਤਰਕਾਰ ਭਾਈਚਾਰਾ ਰਜਿ: ਪੰਜਾਬ ਵਲੋਂ ਚੰਡੀਗੜ੍ਹ ‘ਚ ਪੱਤਰਕਾਰ ਨਾਲ ਪੁਲਿਸ ਅਧਿਕਾਰੀ ਵਲੋਂ ਕੀਤੀ ਬਦਸਲੂਕੀ ਦੀ ਕਰੜੇ ਸ਼ਬਦਾ ‘ਚ ਕੀਤੀ ਨਿਖੇਧੀ

ਫਗਵਾੜਾ 19ਅਪ੍ਰੈਲ
( ਸ਼ਰਨਜੀਤ ਸਿੰਘ ਸੋਨੀ )
ਸਮੂਹ ਪੱਤਰਕਾਰ ਭਾਈਚਾਰਾ ਰਜਿ: ਪੰਜਾਬ ਵਲੋਂ ਪੰਜਾਬੀ ਟ੍ਰਿਿਬਊਨ ਦੇ ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ੍ਹ ਪੁਲਿਸ ਅਧਿਕਾਰੀ ਵਲੋਂ ਕੀਤੀ ਬਦਸਲੂਕੀ ਦੀ ਕਰੜੇ ਸ਼ਬਦਾ ‘ਚ ਨਿਖੇਧੀ ਕੀਤੀ।ਸਮੂਹ ਪੱਤਰਕਾਰ ਭਾਈਚਾਰਾ ਪੰਜਾਬ ਦੇ ਸੂਬਾ ਪ੍ਰਧਾਨ ਸ. ਮਨਜੀਤ ਸਿੰਘ ਭਾਮ ਅਤੇ ਫਗਵਾੜਾ ਯੂਨਿਟ ਦੇ ਪ੍ਰਧਾਨ ਹਰਜੀਤ ਸਿੰਘ ਰਾਮਗੜ੍ਹ ਨੇ ਮੈਂਬਰਾ ਨਾਲ ਫੋਨ ਤੇ ਸੰਪਰਕ ਕਰ ਪੂਰੀ ਘਟਨਾ ਬਾਰੇ ਗੱਲਬਾਤ ਕੀਤੀ ਕਿ ਪੱਤਰਕਾਰ ਦਵਿੰਦਰਪਾਲ ਜਦੋਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਉਸ ਸਮੇਂ ਰਸਤੇ ਵਿੱਚ ਪਲਿਸ ਅਧਿਕਾਰੀ ਨੇ ਉਸਨੂੰ ਕਾਫ਼ੀ ਗੰਦੀ ਸ਼ਬਦਾਵਲੀ ਬੋਲ ਕੇ ਰੋਕਿਆ ਤੇ ਪੱਤਰਕਾਰ ਦਵਿੰਦਰਪਾਲ ਵਲੋਂ ਥਾਣੇਦਾਰ ਨੂੰ ਆਪਣੇ ਆਈ.ਕਾਰਡ ਦਿਖਾਏ ਜਾਣ ਅਤੇ ਆਪਣੀ ਪਛਾਣ ਦੱਸੇ ਜਾਣ ਦੇ ਬਾਵਜੂਦ ਵੀ ਉਸਨੂੰ ਬਦਸਲੂਕੀ ਭਰੀ ਵਤੀਰੇ ਨਾਲ ਥਾਣੇ ਲਿਜਾਇਆ ਗਿਆ ਅਤੇ ਥਾਣੇ ਲਿਜਾ ਕੇ ਬੇਇੱਜ਼ਤ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ । ਸਮੂਹ ਪੱਤਰਕਾਰ ਭਾਈਚਾਰਾ ਚੰਡੀਗੜ੍ਹ ਪੁਲਿਸ ਦੇ ਇਸ ਬਦਸਲੂਕੀ ਭਰੇ ਵਤੀਰੇ ਘੋਰ ਸ਼ਬਦਾ ‘ਚ ਨਿੰਦਾਂ ਕਰਦਾ ਹੈ ਅਤੇ ਪੁਲਿਸ ਅਧਿਕਾਰੀ ਜਿਸਨੇ ਇਹ ਬਦਸਲੂਕੀ ਕੀਤੀ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ । ਪੁਲਿਸ ਤੇ ਪੱਤਰਕਾਰਾਂ ਦੇ ਆਪਸੀ ਭਾਈਚਾਰੇ ਨੂੰ ਇਸ ਘਟਨਾ ਕਰਕੇ ਕਾਫ਼ੀ ਠੇਸ ਪੁੱਜੀ ਹੈ।ਪੱਤਰਕਾਰ ਭਾਈਚਾਰੇ ਨੇ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਜਲਦ ਹੀ ਦੋਸ਼ੀ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨਾਲ ਇਹੋ ਜਿਹੀ ਘਟਨਾ ਨਾ ਵਾਪਰ ਸਕੇ।

Leave a Reply

Your email address will not be published. Required fields are marked *

error: Content is protected !!