Latest

ਸਨੱਅਤਕਾਰ ਆਈ.ਕੇ. ਸਰਦਾਨਾ ਨਹੀਂ ਰਹੇ, ਉਹਨਾ ਦੇ ਸਸਕਾਰ ਸਮੇਂ ਸ਼ਾਮਲ ਹੋਏ ਵੱਡੀ ਗਿਣਤੀ ਵਿੱਚ ਲੋਕ ** ਪ੍ਰਸਿੱਧ ਹਸਤੀਆਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ

ਫਗਵਾੜਾ, 30 ਅਪ੍ਰੈਲ
(  ਸ਼ਰਨਜੀਤ ਸਿੰਘ ਸੋਨੀ  )
ਸੁਖਜੀਤ ਸਟਾਰਚ ਮਿਲਜ ਲਿਮਟਿਡ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਸਮੇਤ ਹੋਰ ਅੱਧੀ ਦਰਜਨ ਸੰਸਥਾਵਾਂ ਦੇ ਮੁੱਖੀ ਪ੍ਰਸਿੱਧ ਸਨੱਅਤਕਾਰ ਆਈ.ਕੇ. ਸਰਦਾਨਾ ਦਾ ਅੱਜ ਦਿਹਾਂਤ ਹੋ ਗਿਆ। ਉਹਨਾ ਦਾ ਸਸਕਾਰ ਹੁਸ਼ਿਆਰਪੁਰ ਰੋਡ ਸ਼ਮਸ਼ਾਨ ਘਾਟ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਸਨੱਅਤਕਾਰ, ਵਕੀਲ, ਪੱਤਰਕਾਰ, ਸਮਾਜਿਕ ਸੰਸਥਾਵਾਂ ਦੇ ਕਾਰਕੁਨ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਉਹਨਾ ਦੀ ਦੇਹ ਨੂੰ ਅਗਨੀ ਉਹਨਾ ਦੇ ਵੱਡੇ ਸਪੁੱਤਰ ਧੀਰਜ ਸਰਦਾਨਾ ਨੇ ਦਿੱਤੀ।  ਉਹ 73 ਵਰਿ•ਆ ਦੇ ਸਨ। ਉਹ ਆਪਣੇ ਪਿੱਛੇ ਪਤਨੀ ਮੰਜੂ ਸਰਦਾਨਾ, ਸਪੁੱਤਰ ਧੀਰਜ ਸਰਦਾਨਾ, ਪੰਕਜ ਸਰਦਾਨਾ ਅਤੇ ਸਪੁੱਤਰੀ ਰੋਹਿਨੀ ਸਰਦਾਨਾ ਤੋਂ ਇਲਾਵਾ ਤਿੰਨ ਪੋਤੇ-ਪੋਤੀਆਂ ਛੱਡ ਗਏ ਹਨ। ਅੱਜ ਸਵੇਰੇ ਉਹਨਾ ਦੀ ਮੌਤ ਦੀ ਖ਼ਬਰ  ਸੁਣਦਿਆਂ ਹੀ ਸਮੁੱਚੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਜਿਉਂ ਹੀ ਡੀ.ਐਮ. ਸੀ. ਲੁਧਿਆਣਾ ਤੋਂ ਉਹਨਾ ਦੀ ਮ੍ਰਿਤਕ ਦੇਹ ਉਹਨਾ ਦੇ ਜੀ.ਟੀ. ਰੋਡ ਵਾਲੀ ਰਿਹਾਇਸ਼ ਤੇ ਪੁਜੀ ਤਾਂ ਉਹਨਾ ਦੇ ਅੰਤਿਮ ਦਰਸ਼ਨ ਕਰਨ ਲਈ ਸੈਂਕੜੇ ਲੋਕਾਂ ਦਾ ਤਾਂਤਾ ਲੱਗ ਗਿਆ। ਸਸਕਾਰ ਦੇ ਮੌਕੇ  ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਿਧਾਇਕ, ਸੋਮ ਪ੍ਰਕਾਸ਼ ਵਿਧਾਇਕ ਫਗਵਾੜਾ, ਡਾ: ਰਾਜ ਕੁਮਾਰ ਵਿਧਾਇਕ ਚੱਬੇਵਾਲ, ਸੰਤੋਸ਼ ਚੌਧਰੀ ਸਾਬਕਾ ਐਮ.ਪੀ., ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਐਡਵੋਕੇਟ ਜਰਨੈਲ ਸਿੰਘ ਵਾਹਦ, ਚੇਅਰਮੈਨ ਹਰਜੀਤ ਸਿੰਘ ਪਰਮਾਰ, ਪਰਮਜੀਤ ਸਿੰਘ ਚਾਹਲ ਦਿੱਲੀ, ਕੇ.ਐਨ. ਭਾਰਦਵਾਜ,    ਸਨੱਅਤਕਾਰ ਅਸ਼ਵਨੀ ਕੋਹਲੀ, ਪ੍ਰਸਿੱਧ ਪੱਤਰਕਾਰ ਜਸਵੰਤ ਸਿੰਘ ਗੰਡਮ, ਟੀ ਡੀ ਚਾਵਲਾ, ਗੁਰਮੀਤ ਸਿੰਘ ਪਲਾਹੀ, ਤਰਨਜੀਤ ਸਿੰਘ ਕਿਨੜਾ ਤੋਂ ਇਲਾਵਾ ਸ਼ਹਿਰ ਦੇ ਮਿਊਂਸਪਲ ਕਾਰਪੋਰੇਸ਼ਨ ਦੇ ਮੈਂਬਰ ਸਾਹਿਬਾਨ, ਸਕੂਲਾਂ, ਕਾਲਜਾਂ ਦੇ ਮੁੱਖੀ ਅਤੇ ਸਟਾਫ ਮੈਂਬਰਾਨ ਹਾਜ਼ਰ ਸਨ।  ਸ਼ਹਿਰ ਦੀਆਂ  ਪ੍ਰਸਿੱਧ ਹਸਤੀਆਂ ਨੇ ਆਈ.ਕੇ.ਸਰਦਾਨਾ ਦੇ ਪਰਿਵਾਰਕ ਮੈਂਬਰਾਂ  ਅਤੇ ਛੋਟੇ ਭਰਾ ਕੁਲਦੀਪ ਸਰਦਾਨਾ ਜੋ ਕਿ ਸੁਖਜੀਤ ਸਟਾਰਚ ਮਿਲਜ ਲਿ: ਦੇ ਜਾਇੰਟ ਮੈਨੇਜਿੰਗ ਡਾਇਰੈਕਟਰ ਅਤੇ ਬਲੱਡ ਬੈਂਕ ਫਗਵਾੜਾ ਸਮੇਤ ਅੱਧੀ ਦਰਜਨ ਤੋਂ ਵੱਧ ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਦੇ ਚੇਅਰਮੈਨ ਹਨ, ਕੋਲ ਦੁੱਖ ਪ੍ਰਗਟ ਕੀਤਾ। ਸ਼ੋਕ ਵਜੋਂ ਕਮਲਾ ਨਹਿਰੂ, ਆਰੀਆ ਸਕੂਲ ਅਤੇ ਹੋਰ ਲਗਭਗ ਇੱਕ ਦਰਜਨ ਵਿਦਿਅਕ ਅਦਾਰੇ ਅੱਜ ਬੰਦ ਰਹੇ।

Leave a Reply

Your email address will not be published. Required fields are marked *

error: Content is protected !!