Latest

ਸਨੀ ਦਿਓਲ ਰੋਡ ਸ਼ੋ ਦੌਰਾਨ ਕਰ ਬੈਠੇ ਬਹੁਤ ਵੱਡੀ ਗਲਤੀ / ਲੋਕਾਂ ਵਿੱਚ ਭਾਰੀ ਰੋਸ / ਬਟਾਲਾ ਦੇ ਨਹਿਰੂ ਗੇਟ ਸਾਹਮਣੇ ਫੂਕਿਆਂ ਸਨੀ ਦਿਓਲ ਦਾ ਪੁਤਲਾ

ਗੁਰਦਾਸਪੁਰ: ਸੰਨੀ ਦਿਓਲ ਖ਼ਿਲਾਫ਼ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਦਿੱਤੀ ਹੈ। ਸੇਖੜੀ ਨੇ ਸਮਰਥਕਾਂ ਨਾਲ ਰਲ ਕੇ ਸੰਨੀ ਦਿਓਲ ਦਾ ਪੁਤਲਾ ਵੀ ਫੂਕਿਆ।

ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਕਿਹਾ ਕਿ ਬੀਤੇ ਕੱਲ੍ਹ ਕੱਢੇ ਆਪਣੇ ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੇ ਭਗਵਾਨ ਸ਼ਿਵ ਸ਼ੰਕਰ ਦੀ ਤਸਵੀਰ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦੌਰਾਨ ਸੰਨੀ ਜਿਸ ਟਰੱਕ ‘ਤੇ ਚੜ੍ਹ ਕੇ ਬੈਠਾ ਸੀ ਉਸ ਦੇ ਸਿਖਰ ‘ਤੇ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਸੀ ਅਤੇ ਸੰਨੀ ਉਸ ਤਸਵੀਰ ਦੇ ਉੱਪਰਲੇ ਪਾਸੇ ਜੁੱਤੇ ਪਹਿਨ ਕੇ ਬੈਠਾ ਸੀ।

Leave a Reply

Your email address will not be published. Required fields are marked *

error: Content is protected !!