Latest

ਸਤਨਾਮਪੁਰਾ-ਨਕਦੋਰ ਰੋਡ ਦੇ ਪੈਚ ਵਰਕ ਦਾ ਕੰਮ ਇਕ-ਦੋ ਦਿਨ ਵਿਚ ਸ਼ੁਰੂ ਹੋਵੇਗਾ – ਬਲਵਿੰਦਰ ਸਿੰਘ ਧਾਲੀਵਾਲ * ਮੁੜ ਉਸਾਰੀ ਲਈ ਭੇਜਿਆ ਗਿਆ ਹੈ 14.82 ਕਰੋੜਾ ਰੁਪਏ ਦਾ ਪ੍ਰਪੋਜਲ

ਫਗਵਾੜਾ 27 ਜੂਨ
( ਸ਼ਰਨਜੀਤ ਸਿੰਘ ਸੋਨੀ    )

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਤਨਾਮਪੁਰਾ ਓਵਰ ਬਰਿਜ ਤੋਂ ਨਕੋਦਰ ਰੋਡ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਲਈ ਪੈਚ ਵਰਕ ਦਾ ਕੰਮ ਅਗਲੇ ਇਕ ਜਾਂ ਦੋ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੋਰੋਨਾ ਲਾਕਡਾਉਨ ਕਰਫਿਉ ਦੇ ਚਲਦੇ ਵਿਕਾਸ ਦੇ ਕੰਮ ਪ੍ਰਭਾਵਿਤ ਹੋਏ ਹਨ। ਇਸ ਸੜਕ ਦੀ ਮੁੜ ਉਸਾਰੀ ਦਾ 14.82 ਕਰੋੜ ਰੁਪਏ ਦਾ ਪ੍ਰਪੋਜਲ ਵੀ ਸਬੰਧਤ ਵਿਭਾਗ ਨੂੰ ਮੰਨਜੂਰੀ ਲਈ ਭੇਜਿਆ ਜਾ ਚੁੱਕਾ ਹੈ ਪਰ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਇਲਾਕੇ ਨਿਵਾਸੀਆਂ, ਨੇੜਲੇ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਫੌਰੀ ਰਾਹਤ ਦੇ ਤੌਰ ਤੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਅਸ਼ੋਕ ਪਰਾਸ਼ਰ, ਕੇ.ਕੇ. ਸ਼ਰਮਾ, ਸੁਨੀਲ ਪਰਾਸ਼ਰ, ਅਸ਼ਵਨੀ ਸ਼ਰਮਾ, ਰਾਮ ਕੁਮਾਰ ਚੱਢਾ, ਪਵਿੱਤਰ ਸਿੰਘ, ਕ੍ਰਿਸ਼ਨ ਕੁਮਾਰ ਹੀਰੋ, ਰਾਕੇਸ਼ ਦੁੱਗਲ, ਗੁਰਦੀਪ ਦੀਪਾ, ਸੰਜੀਵ ਸ਼ਰਮਾ, ਜਗਜੀਤ ਬਿੱਟੂ, ਗੁਰਦਿਆਲ ਸੈਣੀ, ਜੋਏ ਉੱਪਲ, ਸੌਰਵ ਜੋਸ਼ੀ, ਅਸ਼ਵਨੀ ਭਾਰਦਵਾਜ, ਜਸਵਿੰਦਰ ਮਾਨਾਂਵਾਲੀ ਸਰਪੰਚ, ਸੋਮਨਾਥ ਸਰਪੰਚ ਕ੍ਰਿਪਾਲਪੁਰ, ਜਰਨੈਲ ਸਿੰਘ ਸਰਪੰਚ ਉੱਚਾ ਪਿੰਡ, ਪਿੰਕੀ ਮੈਡਮ, ਅਰੁਣ ਧੀਰ, ਕੁਲਦੀਪ ਸ਼ਰਮਾ, ਮਨੀਸ਼ ਢੱਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!