Latest

ਸਟੈਰਿੰਗ ਫੈਲ ਹੋਣ ਕਾਰਨ ਹੁਸ਼ਿਆਰਪੁਰ ਰੋਡ ਤੇ ਪਲਟਿਆਂ ਟਰੱਕ

ਫਗਵਾੜਾ / ਰਿਹਾਣਾ ਜੱਟਾਂ 11 ਮਈ
( ਰਾਜਵਿੰਦਰ ਕੌਰ )
ਫਗਵਾੜਾ ਤੋ ਥੋੜੀ ਦੂਰ ਰਿਹਾਣਾ ਜੱਟਾਂ ਪਿੰਡ ਵਿਖੇ ਅੱਜ ਸਵੇਰ ਹੁਸ਼ਿਆਰਪੁਰ ਤੋਂ ਫਗਵਾੜਾ ਆ ਰਹੇ ਟਰੱਕ ਦੇ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ. 08 ਬੀ.ਸੀ. 9412 ਦੇ ਡਰਾਈਵਰ ਨੰਨਕੂ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਫਗਵਾੜਾ ਜਾ ਰਿਹਾ ਸੀ

ਜਿਸ ਦੌਰਾਨ ਪਿੰਡ ਰਿਹਾਣਾ ਜੱਟਾਂ ਪਹੁੰਚਣ ਤੇ ਫਗਵਾੜਾ ਤੋਂ ਹੁਸ਼ਿਆਰਪੁਰ ਜਾਂ ਰਹੀ ਤੇਜ਼ ਰਫ਼ਤਾਰ ਬੱਸ ਨੂੰ ਬਚਾਉਂਦੇ ਹੋਏ ਟਰੱਕ ਦੀ ਕਟਾਈ ਕਰਨ ਦੌਰਾਨ ਯਕਦਮ ਟਰੱਕ ਦਾ ਸਟੇਰਿੰਗ ਫੈਲ ਹੋ ਜਾਣ ਕਾਰਨ ਟਰੱਕ ਸੜਕ ਨਾਲ ਲਗਦੇ ਖ਼ਤਾਨਾ ਵਿੱਚ ਜਾ ਡਿਿਗਆ ਜਿਸ ਦੌਰਾਨ ਨਜ਼ਦੀਕ ਖੜੇ ਲੋਕਾਂ ਨੇ ਬੜੀ ਫੁਰਤੀ ਨਾਲ ਟਰੱਕ ਡਰਾਈਵਰ ਨੂੰ ਟਰੱਕ ਤੋਂ ਬਾਹਰ ਕੱਢ ਲਿਆ ਅਤੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀ ਹੋਇਆ।

Leave a Reply

Your email address will not be published. Required fields are marked *

error: Content is protected !!