Latest

ਸਕੇਪ ਸਾਹਿੱਤਕ ਸੰਸਥਾ ਵਲੋਂ ਕਵੀ ਦਰਬਾਰ ਅਤੇ ਪੁਸਤਕ ਰਲੀਜ਼ ਸਮਾਗਮ ਕਰਵਾਇਆ ਲਸ਼ਕਰ ਸਿੰਘ ਢੰਡਵਾੜਵੀ ਦੀ ਪੁਸਤਕ  ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਸਮਰਪਿਤ – ਪ੍ਰਿੰ: ਗੁਰਮੀਤ ਸਿੰਘ ਲੁੱਗਾ

 

ਫਗਵਾੜਾ

ਗੁਰੂ ਰਵਿਦਾਸ ਜੀ ਸਾਂਝੀ ਵਾਲਤਾ ਦੇ ਪ੍ਰਤੀਕ ਇਹ ਸ਼ਬਦ ਲਸ਼ਕਰ ਸਿੰਘ ਢੰਡਵਾੜਵੀ ਦੀ ਪੁਸਤਕ “ਪ੍ਰਗਟਹਿ:ਗੁਰੂ ਰਵਿਦਾਸ” ਦੇ ਸਬੰਧ ਵਿੱਚ ਗੁਰਮੀਤ ਸਿੰਘ ਲੁੱਗਾ ਦੁਆਰਾ ਸਕੇਪ ਸਾਹਿੱਤਕ ਸੰਸਥਾ ਵਲੋਂ ਕਰਵਾਏ ਪੁਸਤਕ ਰਲੀਜ਼ ਸਮਾਗਮ ਅਤੇ ਕਵੀ ਦਰਬਾਰ ਦੌਰਾਨ ਕਹੇ।  ਸਮਾਗਮ ਵਿੱਚ ਪ੍ਰਿੰ: ਹਰਮੇਸ਼ ਲਾਲ ਘੇੜਾ ਸਟੇਟ ਅਵਾਰਡੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਹਨਾ ਤੋਂ ਇਲਾਵਾ ਰੂਪ ਲਾਲ ਰੂਪ ਸਾਬਕਾ ਜ਼ਿਲਾ ਸਿੱਖਿਆ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਐਸ.ਐਲ. ਵਿਰਦੀ, ਸੋਹਣ ਸਹਿਜਲ, ਜਗੀਰ ਸਿੰਘ ਨੂਰ, ਭਜਨ ਸਿੰਘ ਵਿਰਕ, ਸੰਸਥਾ ਪ੍ਰਧਾਨ ਕਰਮਜੀਤ ਸਿੰਘ ਸੰਧੂ ਅਤੇ ਲਸ਼ਕਰ ਸਿੰਘ ਢੰਡਵਾੜਵੀ ਨੇ ਕੀਤੀ। ਰੂਪ ਲਾਲ ਰੂਪ , ਐਸ.ਐਲ. ਵਿਰਦੀ, ਗੁਰਮੀਤ ਸਿੰਘ ਪਲਾਹੀ ਅਤੇ ਹਰਮੇਸ਼ ਲਾਲ ਘੇੜਾ ਨੇ ਪੁਸਤਕ ਤੇ ਆਪਣੇ ਵਿਚਾਰ ਰੱਖੇ। ਕਵੀ ਦਰਬਾਰ ਦੌਰਾਨ ਪੂਜਾ ਦਾਦਰ, ਸੋਨੂੰ ਬਾਵਾ, ਲਾਲੀ ਕਰਤਾਰਪੁਰੀ, ਨਿਰਜੰਨ ਸਿੰਘ ਪਰਵਾਨਾ, ਡਾ. ਬਿਸ਼ਨ ਸਾਗਰ, ਹਰਚਰਨ ਭਾਰਤੀ, ਜਸਵੀਰ ਕੌਰ ਜੱਸੀ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਗੁਰਮੀਤ ਰੱਤੂ, ਮਾਸਟਰ ਸੁਖਦੇਵ ਸਿੰਘ, ਦਿਲਬਹਾਰ ਸ਼ੌਕਤ, ਜਸਵਿੰਦਰ ਸਿੰਘ ਹਮਦਰਦ, ਸੁਖਦੇਵ ਸਿੰਘ ਗੰਡਵਾ ਆਦਿ ਕਵੀਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਬੀਤੇ ਦਿਨੀਂ ਉੱਘੇ ਲੇਖਕ ਅਤੇ ਨਾਵਲਕਾਰਾਂ ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ ਅਤੇ ਸੁਰਜੀਤ ਸਿੰਘ ਹਾਂਸ ਨੂੰ ਯਾਦ ਕਰਦਿਆਂ ਉਹਨਾ ਨੂੰ ਸੰਸਥਾ ਵਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਅਤੇ ਪੰਜਾਬੀ ਸਾਹਿੱਤ ਵਿੱਚ ਉਹਨਾ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਸਟੇਜ ਸੰਚਾਲਕ ਦੀ ਭੂਮਿਕਾ ਰਵਿੰਦਰ ਸਿੰਘ ਚੋਟ ਨੇ ਬਾਖ਼ੂਬੀ ਨਿਭਾਈ। ਸਮਾਗਮ ਦਾ ਪ੍ਰਬੰਧ  ਮਨਦੀਪ ਸਿੰਘ, ਅਮਨਦੀਪ ਕੋਟਰਾਣੀ, ਪਰਵਿੰਦਰਜੀਤ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਬਸਰਾ ਦੀ ਪੁਸਤਕ ਰੰਗਾ ਦਾ ਨੂਰ ਵੀ ਰਲੀਜ਼ ਕੀਤੀ ਗਈ। ਸਮਾਗਮ ਵਿੱਚ ਹੇਮ ਰਾਜ, ਅਸ਼ੋਕ ਖੁਰਾਨਾ, ਵਿਜੈ ਸੋਨੀ, ਜਗਜੀਤ ਸਿੰਘ ਚਾਨਾ, ਸੁਰਜੀਤ ਸਿੰਘ, ਦਲਬੀਰ ਸਿੰਘ, ਜੋਤਾ ਸਿੰਘ, ਰੂਪ ਲਾਲ, ਡਾ. ਮਨਦੀਪ ਸਿੰਘ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!