Latest news

ਸਕੂਲ ਬਾਹਰ ਗੋਲੀਆਂ ਮਾਰ ਕੇ ਅਧਿਆਪਕਾ ਦਾ ਕਤਲ

ਅੱਜ ਖਰੜ ਨੇੜੇ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਆਪਕਾ ਦਾ ਨਾਮ ਸਰਬਜੀਤ ਕੌਰ ਹੈ। ਇਹ ਸਵੇਰੇ ਤਕਰੀਬਨ ਸਵਾ ਅੱਠ ਵਜੇ ਦੀ ਘਟਨਾ ਹੈ। ਅਧਿਆਪਕਾ ਸਰਬਜੀਤ ਮੁਹਾਲੀ ਵਿੱਚ ਸੰਨੀ ਇਨਕਲੇਵ ਨੇੜੇ ਜੰਡਪੁਰ ਰੋਡ ‘ਤੇ ਸਕੂਲ ‘ਚ ਪੜ੍ਹਾਉਂਦੀ ਸੀ। ਉਹ ਪਿਛਲੇ ਤਕਰੀਬਨ 8 ਮਹੀਨੇ ਤੋਂ ਇਸ ਸਕੂਲ ਵਿੱਚ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਮੁਲਜ਼ਮ ਪੈਦਲ ਆਇਆ ਤੇ ਸਕੂਲ ਦੇ ਬਾਹਰ ਹੀ ਅਧਿਆਪਕਾ ‘ਤੇ ਗੋਲੀ ਚਲਾ ਦਿੱਤੀ। ਸੀਸੀਟੀਵੀ ਵਿੱਚ ਗੋਲੀਆਂ ਮਾਰਨ ਤੋਂ ਬਾਅਦ ਭੱਜਿਆ ਜਾਂਦਾ ਸ਼ਖਸ ਨਜ਼ਰ ਆਇਆ ਹੈ।

Leave a Reply

Your email address will not be published. Required fields are marked *

error: Content is protected !!