Latest news

ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ-ਉਤਸਵ 15 ਅਤੇ 16 ਨਵੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ

  • ਫਗਵਾੜਾ
     (  ਸ਼ਰਨਜੀਤ ਸਿੰਘ ਸੋਨੀ  )
    ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਫਗਵਾੜਾ ਦੀ ਜਨਰਲ ਮੀਟਿੰਗ ਸਭਾ ਦੇ ਪ੍ਰਧਾਨ ਸ਼੍ਰੀ ਬਲਵੰਤ ਰਾਏ ਧੀਮਾਨ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਹੋਈ। ਜਿਸ ਵਿੱਚ ਸਭਾ ਦੇ ਸਰਪ੍ਰਸਤਾਂ ਅਤੇ ਮੈਂਬਰਾਂ ਨੇ 110 ਸਾਲਾ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਜੀ ਨੇ ਕਿਹਾ ਕਿ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ-ਉਤਸਵ ਜੋ ਕਿ 15 ਅਤੇ 16 ਨਵੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਕੋਵਿਡ-19 ਮਹਾਮਾਰੀ ਕਰਕੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ  ਮਨਾਇਆ ਜਾਏਗਾ। ਉਨਾਂ ਦੱਸਿਆ ਕਿ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਵਿਖੇ ਐਮਰਜੈਂਸੀ ਵਾਰਡ 24 ਘੰਟਿਆਂ ਲਈ ਹਸਪਤਾਲ ਦੇ ਫਸਟ ਫਲੋਰ ਤੇ ਖੋਲਿਆ ਜਾ ਰਿਹਾ ਹੈ।ਜਿਸ ਵਿੱਚ ਐਮਰਜੈਂਸੀ ਦੀਆਂ ਸਾਰੀਆਂ ਸਹੁਲਤਾਂ ਬਾਹਰ ਨਾਲੋ ਬਹੁਤ ਹੀ ਸਸਤੀਆਂ ਮਿਲਣਗੀਆਂ। ਇਸ ਮੌਕੇ ਤੇ ਸੁਰਿੰਦਰ ਪਾਲ ਧੀਮਾਨ, ਗੁਰਨਾਮ ਸਿੰਘ ਜੂਤਲਾ, ਬਖਸ਼ੀਸ਼ ਰਾਮ ਧੀਮਾਨ,ਜਸਪਾਲ ਸਿੰਘ ਲਾਲ, ਰਮੇਸ਼ ਧੀਮਾਨ,ਅਰੁਣ ਰੂਪਰਾਏ,ਗੁਰਮੁੱਖ ਸਿੰਘ ਨਾਮਧਾਰੀ, ਵਰਿੰਦਰ ਸਿੰਘ ਰਿਐਤ,ਭੁਪਿੰਦਰ ਸਿੰਘ ਜੰਡੂ,ਅਸ਼ੋਕ ਧੀਮਾਨ, ਨਰਿੰਦਰ ਸਿੰਘ ਭੱਚੂ,ਹਰਜੀਤ ਸਿੰਘ ਭੰਮਰਾ,ਸੁਭਾਸ਼ ਧੀਮਾਨ,ਨਰਿੰਦਰ ਸਿੰਘ , ਇੰਦਰਜੀਤ ਸਿੰਘ ਮਠਾਰੂ,ਸੁਰਿੰਦਰ ਸਿੰਘ ਕਲਸੀ,ਨੱਛਤਰ ਸਿੰਘ ਲਾਲ, ਧੀਰਜ ਧੀਮਾਨ,ਬਲਵਿੰਦਰ ਸਿੰਘ ਰਤਨ  ਅਤੇ ਹੋਰ ਕਈ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!