Latest

ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਲਈ ਕੀਤਾ ਖਾਣੇ ਦਾ ਪ੍ਰਬੰਧ ਕੋਰੋਨਾ ਮਹਾਂਮਰੀ ਦੇ ਚੱਲਦਿਆਂ ਸਾਨੂੰ ਮਾਨਵਤਾ ਦੀ ਭਲਾਈ ਅਗੇ ਆਉਣਾ ਚਾਹੀਦਾ ਹੈ-ਪਰਮਿੰਦਰ ਪੈਰਿਸ

ਫਗਵਾੜਾ 21 ਅਪੈ੍ਰਲ
( ਅਮਰੀਕ ਖੁਰਮਪੁਰ )
ਐਨ.ਆਰ.ਆਈਜ਼ ਭਰਾ ਜਿੱੇਥੇ ਵਿਦੇਸ਼ੀ ਧਰਤੀ ‘ਤੇ ਰਹਿ ਕੇ ਆਪਣੇ ਵਤਨ ਨਾਲ ਪਿਆਰ ਸੁਨੇਹ ਕਰਦਿਆਂ ਸਮੇਂ-ਸਮੇਂ ਸਿਰ ਆਪਣੇ ਪਿੰਡ,ਆਪਣੇ ਸ਼ਹਿਰ ਅਤੇ ਜਰੂਰਤਮੰਦ ਭਰਾਵਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ,ਉੱਥੇ ਹੀ ਪੂਰੇ ਸੰਸਾਰ ‘ਚ ਫੈਲੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਸਮੂਹ ਅਹੁਦੇਦਾਰਾਂ ਤੇ ਸਹਿਯੋਗੀਆਂ ਨੇ ਅਵਿਸਨ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਲਈ ਖਾਣੇ ਦਾ ਪ੍ਰਬੰਧ ਕੀਤਾ।ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੇ ਆਗੂ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਹਸਪਤਾਲਾਂ ਵਿੱਚ ਡਾਕਟਰ,ਨਰਸਾਂ ਅਤੇ ਸਫਾਈ ਕਰਮਚਾਰੀ ਜੋਖਮ ਭਰੇ ਹਾਲਾਤਾਂ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਉਨਾਂ੍ਹ ਦੇ ਇਸ ਮਹਾਨ ਕਾਰਜ ਨੂੰ ਸਲੂਟ ਕਰਦਿਆਂ ਉਨਾਂ੍ਹ ਦੇ ਸਨਮਾਨ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਪੈਰਿਸ ਵੱਲੋਂ ਲਾ ਕੁਰਨਵ ਦੇ ਸਹਿਯੋਗ ਨਾਲ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।ਪਰਮਿੰਦਰ ਪੈਰਿਸ ਨੇ ਕਿਹਾ ਕਿ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਜਾਰੀ ਰੱਖੇ ਜਾਣਗੇ।ਉਨਾਂ੍ਹ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਸਭ ਨੰ ਮਾਨਵਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਅਵਿਸਨ ਹਸਪਤਾਲ ਦੇ ਡਾਇਰੈਕਟਰ ਅਤੇ ਡਾਕਟਰ ਸਾਹਿਬਾਨ ਨੇ ਇਸ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

error: Content is protected !!