Latest news

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮੁਹੱਲਾ ਸ਼ਾਮ ਨਗਰ ਪੀਪਾ ਰੰਗੀ ਵਿਖੇ ਬੂਟੇ ਲਗਾਏ

ਫਗਵਾੜਾ 27 ਜੁਲਾਈ
(ਸ਼ਰਨਜੀਤ ਸਿੰਘ ਸੋਨੀ )
ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮੁਹੱਲਾ ਸ਼ਾਮ ਨਗਰ ਪੀਪਾ ਰੰਗੀ ਵਿਖੇ ਬੂਟੇ ਲਗਾਏ। ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਕਿਹਾ ਕਿ ਇਸ ਮੁਹਿਮ ਦਾ ਮਕਸਦ ਦਰਖਤਾਂ ਦੀ ਅੰਨ•ੇਵਾਹ ਕਟਾਈ ਨਾਲ ਵਿਗੜ ਰਹੇ ਮੌਸਮ ਚੱਕਰ ਦੇ ਸੰਤੁਲਨ ਨੂੰ ਬਣਾ ਕੇ ਰੱਖਣ ਵਿਚ ਯੋਗਦਾਨ ਪਾਉਣਾ ਅਤੇ ਆਮ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੁਕਤਾ ਦਾ ਸੁਨੇਹਾ ਦੇਣਾ ਹੈ। ਇਸ ਦੌਰਾਨ ਇਲਾਕੇ ਦੇ ਪਤਵੰਤਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਇਹਨਾਂ ਬੂਟਿਆਂ ਦੀ ਰੁੱਖ ਬਣਨ ਤੱਕ ਪੂਰੀ ਦੇਖਭਾਲ ਕਰਨਗੇ। ਇਸ ਮੋਕੇ ਨਿਰਮਲ ਕੁਮਾਰ ਗੋਮਰੇ, ਕਾਮਰੇਡ ਸਵਰਨ ਸਿੰਘ, ਜਸਵੰਤ ਸਨੀ, ਅਮਿਤ ਕੁਮਾਰ, ਸਨੀ ਬਸਰਾ, ਵਿਜੇ ਕੁਮਾਰ ਬੰਟੀ, ਜੀਵਨ ਲਾਲ, ਜਗਦੀਸ਼ ਕੁਮਾਰ, ਸਤ ਪ੍ਰਕਾਸ਼ ਸਿੰਘ ਸੱਗੁ, ਰਿੰਕੂ, ਰਵੀ ਰੱਤੂ, ਸਾਬਕਾ ਪੰਚ ਜੱਸਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!