Latest

ਸ਼ੋਭਾ ਯਾਤਰਾ ਦਾ ਫਗਵਾੜਾ ਪੁੱਜਣ ਤੇ ਬੰਗਾ ਰੋਡ ਚਾਨਾ ਨਿਵਾਸ ਵਿਖੇ ਕੀਤਾ ਭਰਵਾਂ ਸਵਾਗਤ

ਫਗਵਾੜਾ 24 ਜੁਲਾਈ
( ਸ਼ਰਨਜੀਤ ਸਿੰਘ ਸੋਨੀ )
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਝੀਰਾ ਬਿਦਰ (ਕਰਨਾਟਕ) ਤੋਂ ਸਜਾਏ ਗਏ ਨਗਰ ਕੀਰਤਨ ਦਾ ਸੁਲਤਾਨਪੁਰ ਲੋਧੀ ਤੋਂ ਵਾਪਸੀ ਤੇ ਅੱਜ ਫਗਵਾੜਾ ਦੇ ਬੰਗਾ ਰੋਡ ਚਾਨਾ ਨਿਵਾਸ ਵਿਖੇ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਫਗਵਾੜਾ ਵਲੋਂ ਸੁਸਾਇਟੀ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਭੁਜੀਆ ਬਦਾਨੇ ਦੀ ਸੇਵਾ ਵਰਤਾਈ ਗਈ। ਸੁਸਾਇਟੀ ਵਲੋਂ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ। ਇਸ ਦੌਰਾਨ ਸ਼ੋਭਾ ਯਾਤਰਾ ਵਿਚ ਸ਼ਾਮਲ ਦਵਿੰਦਰ ਪਾਲ ਸਿੰਘ ਚਾਵਲਾ ਮੁੱਖ ਪ੍ਰਬੰਧਕ ਅਧਿਕਾਰੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜੀਵਨ ਲਾਲ, ਨਿਰਮਲ ਕੁਮਾਰ, ਸਤਪ੍ਰਕਾਸ਼ ਸਿੰਘ ਸੱਗੂ, ਸਨੀ, ਜੱਸੀ, ਲਵਪ੍ਰੀਤ ਕੁਮਾਰ, ਬੋਬੀ ਰਾਏ, ਬਲਰਾਜ ਸਿੰਘ, ਪਰਮਿੰਦਰ ਸਿੰਘ ਮਿੰਟੂ, ਹਰਜੋਤ ਸਿੰਘ, ਕੁਲਵੰਤ ਸਿੰਘ, ਜਸਬੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!