Latest news

ਸ਼ਿਵ ਸ਼ੰਕਰ ਬਲੱਡ ਸੇਵਾ ਸੰਮਤੀ ਨੇ ਲਾਇਆ ਖੂਨ ਦਾਨ ਕੈਂਪ * ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ – ਰਾਣੀ ਸੋਢੀ

ਫਗਵਾੜਾ 26 ਮਾਰਚ
( ਸ਼ਰਨਜੀਤ ਸਿੰਘ ਸੋਨੀ )
ਸ਼ਿਵ ਸ਼ੰਕਰ ਬਲੱਡ ਸੇਵਾ ਸੰਮਤੀ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਖੂਨ ਦਾਨ ਕੈਂਪ ਸਥਾਨਕ ਸ੍ਰੀ ਹਨੁਮਾਨਗੜ• ਮੰਦਰ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਨੌਜਵਾਨਾਂ ਵਲੋਂ ਕਰੀਬ 100 ਯੁਨਿਟ ਖੂਨਦਾਨ ਕੀਤਾ ਗਿਆ। ਇਹ ਖੂਨ ਸਿਵਲ ਹਸਪਤਾਲ ਫਗਵਾੜਾ ਅਤੇ ਜੋਸ਼ੀ ਹਸਪਤਾਲ ਜਲੰਧਰ ਦੀਆਂ ਟੀਮਾਂ ਨੂੰ ਭੇਂਟ ਕੀਤਾ ਗਿਆ। ਖੂਨ ਦਾਨੀਆਂ ਨੂੰ ਸ਼ੁੱਭ ਇੱਛਾਵਾਂ ਦੇਣ ਲਈ  ਜਿਲ੍ਹਾਂ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਦੇ ਨਾਲ ਕਾਂਗਰਸੀ ਆਗੂ ਪੱਪੀ ਪਰਮਾਰ, ਪ੍ਰੇਮ ਚੱਗਰ, ਤਜਿੰਦਰ ਬਾਵਾ ਅਤੇ ਅਰੁਣ ਧੀਰ ਵੀ ਸਨ। ਰਾਣੀ ਸੋਢੀ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ ਜਿਸ ਤੋਂ ਵੱਡਾ ਕੋਈ ਦੂਸਰਾ ਦਾਨ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਜੀਵਨ ਵਿਚ ਘੱਟ ਤੋਂ ਘੱਟ ਇਕ ਵਾਰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾ ਦੂਸਰਾ ਕੋਈ ਵਿਕਲਪ ਕੁਦਰਤ ਨੇ ਨਹੀਂ ਬਣਾਇਆ ਅਤੇ ਸਾਡੇ ਵਲੋਂ ਦਾਨ ਕੀਤਾ ਗਿਆ ਇਕ ਯੁਨਿਟ ਖੂਨ ਇਕ ਕੀਮਤੀ ਜਿੰਦਗੀ ਨੂੰ ਬਚਾਅ ਸਕਦਾ ਹੈ। ਇਸ ਮੌਕੇ ਸ਼ਿਵ ਸ਼ੰਕਰ ਬਲੱਡ ਸੇਵਾ ਸੰਮਤੀ ਦੇ ਪ੍ਰਧਾਨ ਲੱਲਣ ਕੁਮਾਰ ਤੋਂ ਇਲਾਵਾ ਸੰਮਤੀ ਮੈਂਬਰ ਅਮਨ, ਵਿਨੋਦ, ਰੋਹਿਤ, ਵਿਸ਼ਾਲ, ਸੰਜੇ ਅਤੇ ਸੰਦੀਪ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!