Latest news

ਸ਼ਹੀਦ ਭਗਤ ਸਿੰਘ ਯੂਥ ਕਲੱਬ ਫਗਵਾੜਾ ਵਲੋਂ ਸ਼ਰਧਾ ਨਾਲ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ

  • ਫਗਵਾੜਾ ( ਸ਼ਰਨਜੀਤ ਸਿੰਘ ਸੋਨੀ )
    ਸ਼ਹੀਦ ਭਗਤ ਸਿੰਘ ਯੂਥ ਕਲੱਬ ਫਗਵਾੜਾ ਵਲੋਂ ਕਲੱਬ ਦੇ ਪ੍ਰਧਾਨ ਗੌਰਵ ਬੱਗਾ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਸ਼ਹੀਦ-ਏ-ਆਜ਼ਮ ਦੀ ਤਸਵੀਰ ‘ਤੇ ਫੁੱਲਮਾਲਾਵਾਂ ਭੇਂਟ ਕਰਕੇ ਨਿੱਘੀ ਸ਼ਰਧਾਜਲੀ ਦਿੰਦਿਆ ਮਨਾਇਆ ਗਿਆ।

    ਇਸ ਮੌਕੇ ਪ੍ਰਧਾਨ ਬੱਗਾ ਨੇ ਕਿਹਾ ਕਿ ਸ. ਭਗਤ ਸਿੰਘ ਨੇ ਸਿਰਫ਼ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਉਹ ਨੌਜ਼ਵਾਨ ਪੀੜੀ ਲਈ ਪ੍ਰੇਰਣਾ ਦਾਇਕ ਹੈ।

    ਉਨ੍ਹਾ ਨੌਜ਼ਵਾਨਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਅਤੇ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਉਣ। ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਮਹਾਨ ਸ਼ਹੀਦਾ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸ਼ਿਵ ਸ਼ਰਮਾ, ਅਨੁਕਰ ਬੇਦੀ, ਅਸ਼ੋਕ ਅਹੁਜਾ, ਰਵੀ ਦੱਤ, ਦੀਪ, ਅਮਨਦੀਪ, ਸੂਰਜ, ਵਿਸ਼ਾਲ, ਜੋਸ਼, ਸੰਜੂ, ਦੀਪ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!