Latest news

ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਨਾਟਕ ਦਾ ਹੋਇਆ ਸਫਲ ਮੰਚਨ * ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ – ਵਿਰਦੀ

ਫਗਵਾੜਾ 1 ਅਗਸਤ
( ਸ਼ਰਨਜੀਤ ਸਿੰਘ ਸੋਨੀ  )
ਆਜ਼ਾਦ ਰੰਗ ਮੰਚ (ਰਜਿ.) ਫਗਵਾੜਾ ਵਲੋਂ ਸ਼ਹੀਦ ਉਧਮ ਸਿੰਘ ਦੇ 80ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਨਾਟਕ ‘ਜਲਿਆਂ ਵਾਲੇ ਬਾਗ ਦੀ ਖੂਨੀ ਦਾਸਤਾਂ’ ਦਾ ਸਫਲ ਮੰਚਨ ਆਜ਼ਾਦ ਰੰਗ ਮੰਚ ਕਲਾ ਭਵਨ ਦੁਸਾਂਝਾ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸੀਨੀਅਰ ਐਡਵੋਕੇਟ ਅਤੇ ਸਾਹਿਤਕਾਰ ਐਸ.ਐਲ. ਵਿਰਦੀ ਤੇ ਸ਼ੇਰ-ਏ-ਪੰਜਾਬ ਸਪਰੋਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾ ਵਜੋਂ ਬੰਸੋ ਦੇਵੀ, ਪਲਵਿੰਦਰ ਕੁਮਾਰ ਤੇ ਸਤਪ੍ਰਕਾਸ਼ ਸਿੰਘ ਸੱਗੂ ਸ਼ਾਮਲ ਹੋਏ। ਇਸ ਦੌਰਾਨ ਪੰਜਾਬ ਕਲਾ ਸੰਗਮ ਪ੍ਰੋਗਰੈਸਿਵ ਥੇਅਟਰ ਦੀ ਟੀਮ ਵਲੋਂ ਸੁਮਨ ਲਤਾ ਦੇ ਨਿਰਦੇਸ਼ਨ ਹੇਠ ਨਾਟਕ ਰਾਹੀਂ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਐਡਵੋਕੇਟ ਐਸ.ਐਲ. ਵਿਰਦੀ ਅਤੇ ਰੀਤ ਪ੍ਰੀਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਨਾਟਕ ਨੌਜਵਾਨ ਪੀੜ•ੀ ਨੂੰ ਸਾਡੇ ਮਹਾਨ ਸ਼ਹੀਦਾਂ ਦੀ ਜੀਵਨੀ ਨਾਲ ਜੋੜਦੇ ਹਨ। ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਆਜਾਦੀ ਲਈ ਜੀਵਨ ਬਲਿਦਾਨ ਕਰਨ ਵਾਲੇ ਯੋਧਿਆਂ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਗਾਇਕ ਦਲਜੀਤ ਸਿੰਘ ਬਿੱਟੂ, ਹਰੀਦੱਤ ਸ਼ਰਮਾ ਅਤੇ ਮਾਸਟਰ ਸੁਰਿੰਦਰ ਨੇ ਸ਼ਹੀਦਾਂ ਨੂੰ ਸਮਰਪਿਤ ਇੰਨਕਲਾਬੀ ਗੀਤਾਂ ਰਾਹੀਂ ਸਰੋਤਿਆਂ ਵਿਚ ਜੋਸ਼ ਦਾ ਸੰਚਾਰ ਕੀਤਾ। ਨਾਟਕ ਵਿਚ ਭਾਗ ਲੈਣ ਵਾਲੇ ਕਲਾਕਾਰਾਂ ਨਿਸ਼ਾ ਸ਼ਰਮਾ, ਲਲਿਤ, ਸੰਦੀਪ, ਲੱਖਾ, ਨਿਰਮਲ ਗੁੜ, ਦੀਪ, ਵਿਸ਼ਾਲ, ਇਮਰਾਨ, ਜਤਿੰਦਰ, ਸ਼ਰਨਜੀਤ ਕੌਰ, ਸਿੰਮੀ, ਸੰਦੀਪ ਬੰਗੜ, ਰੰਕੂ ਤੇ ਬੱਬੂ ਦਾ ਆਜਾਦ ਰੰਗ ਮੰਚ ਦੇ ਡਾਇਰੈਕਟਰ ਰਣਜੀਤ ਆਜਾਦ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਟੇਜ ਦੀ ਸੇਵਾ ਮੱਖਣ ਰੱਤੂ ਨੇ ਨਿਭਾਈ। ਇਸ ਮੌਕੇ ਜੀਵਨ, ਨਿਰਮਲ ਕੁਮਾਰ, ਜਸਵੰਤ, ਸਨੀ, ਅਮਿਤ ਕੁਮਾਰ, ਕਾਮਰੇਡ ਸਵਰਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!