Latest

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਅਤੇ ਲੰਗਰ ਦੀ ਸੇਵਾ ਦਾ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ ਸ਼ੁਭ ਆਰੰਭ

ਫਗਵਾੜਾ 
(ਸ਼ਰਨਜੀਤ ਸਿੰਘ ਸੋਨੀ )
ਸ਼ੇਰ-ਏ -ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੀਆ ਦਾ ਲੰਗਰ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਪੀਪਾਰੰਗੀ-ਸ਼ਾਮ ਨਗਰ ਵਿਖੇ ਲਗਾਇਆ ਗਿਆ। ਛਬੀਲ ਅਤੇ ਲੰਗਰ ਦਾ ਸ਼ੁਭ ਆਰੰਭ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿਘ ਮਾਨ ਹਲਕਾ ਇੰਚਾਰਜ ਫਗਵਾੜਾ ਨੇ ਆਪਣੇ ਕਰ ਕਮਲਾਂ ਨਾਲ ਕਰਵਾਇਆ। ਉਹਨਾਂ ਕਿਹਾ ਕਿ ਸ਼ਹੀਦ ਹਰ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਗੁਰੂਆਂ ਦੀਆਂ ਮਹਾਨ ਸ਼ਹਾਦਤਾਂ ਸਦਕਾ ਹੀ ਭਾਰਤ ਦੇ ਲੋਕ ਆਪਣੇ ਧਰਮ ਦਾ ਸੁੱਖ ਮਾਣ ਰਹੇ ਹਨ। ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਬੰਧਤ ਦਿਨਾਂ ਮੌਕੇ ਸੇਵਾ ਦੇ ਅਜਿਹੇ ਕਾਰਜ ਕਰਨਾ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਨਿਰਮਲ ਕੁਮਾਰ, ਜੀਵਨ ਲਾਲ, ਸਵਰਨ ਸਿੰਘ ਕਾਮਰੇਡ, ਲਵਪ੍ਰੀਤ, ਕੇਤਨ, ਗੁਲਸ਼ਨ, ਲਖਵੀਰ ਯੂ. ਕੇ, ਬੋਬੀ, ਇੰਦਰਜੀਤ ਰਾੲੇ, ਰਵੀ ਰੱਤੁ, ਦੀਪਕ ਰਾੲੇ, ਹਨੀ ਰਾੲੇ, ਅਮਨਦੀਪ, ਸਤਪ੍ਰਕਾਸ਼ ਸਿੰਘ ਸੱਗੂ, ਵਿੱਕੀ, ਅਮਿਤ, ਸ਼ਿਦਰਪਾਲ, ਦੀਪਕ, ਰਿੰਕੂ, ਨਵਜੋਤ, ਪਰਵੀਨ, ਰਣਜੀਤ ਅਤੇ ਸੋਹਣ ਲਾਲ ਆਦਿ ਨੇ ਛਬੀਲ ਅਤੇ ਲੰਗਰ ਦੀ ਸੇਵਾ ਤਨਦੇਹੀ ਨਾਲ ਨਿਭਾਈ। ਸੁਸਾਇਟੀ ਵਲੋਂ ਜੋਗਿੰਦਰ ਸਿੰਘ ਮਾਨ ਨੂੰ ਗਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!