Latest news

ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਤੀਜਿਆਂ ਕਾਰਨ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ – ਭਾਮ


ਫਗਵਾੜਾ 12ਦਸੰਬਰ ( ਸ਼ਰਨਜੀਤ ਸਿੰਘ ਸੋਨੀ )
ਮਨੁੱਖੀ ਅਧਿਕਾਰ ਸੰਗਠਨ ਦੇ ਸੂਬਾ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੂਬਾ ਜਨ: ਸਕੱਤਰ ਸ. ਮਨਜੀਤ ਸਿੰਘ ਭਾਮ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾ ਤੋਂ ਪਹਿਲਾ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਤੀਜੇ ਆਉਣ ਨਾਲ ਸਾਫ਼ ਤਸਵੀਰ ਝਲਕਦੀ ਹੈ ਕਿ ਕੇਂਦਰ ਵਿੱਚ 2019 ਦੀਆਂ ਵੋਟਾਂ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਕਮਾਂਡ ਹੇਠ ਸਰਕਾਰ ਬਣ ਰਹੀ ਹੈ ਲੋਕ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀਆਂ ਆਪਹੁੰਦਰੀਆਂ ਕਾਰਵਾਈਆ ਤੋਂ ਥੱਕ ਚੁੱਕੇ ਹਨ ਕਿਉਕਿ ਮੋਦੀ ਨੇ ਆਪਣੇ ਕਿਸੇ ਵੀ ਚੋਣਾਂ ਵਿੱਚ ਕੀਤੇ ਵਾਅਦੇ ਨੂੰ ਸਕਾਰਮਿਕ ਰੂਪ ਵਿੱਚ ਨਹੀਂ ਲਿਆ ਸਗੋਂ ਜਨਤਾ ਨੂੰ ਜੁਮਲੇ ਸੁਣਾ ਕੇ ਮੂਰਖ ਹੀ ਬਣਾਉਣ ਦੀਆਂ ਕੋਸ਼ਿਸ਼ਾ ਕੀਤੀਆ ਹਨ ਖਾਸ ਕਰਕੇ ਜਿਹੜੇ ਜੀ.ਐਸ.ਟੀ. ਤੇ ਨੋਟ ਬੰਦੀ ਦੇ ਫੈਸਲਿਆਂ ਨੇ ਤਾਂ ਸਾਰੇ ਵਰਗਾ ਦਾ ਕਚੂਬਰ ਹੀ ਕੱਢਕੇ ਰੱਖ ਦਿੱਤਾ ਤੇ ਜਿਹੜਾ ਹਰੇਕ ਦੇ ਖਾਤੇ ਵਿਚ 15-15 ਲੱਖ ਆਉਣ ਦਾ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਜਿਹੜੇ ਲੋਕਾਂ ਦੇ ਛੋਟੇ –ਮੋਟੇ ਰੁਜ਼ਗਾਰ ਚੱਲਦੇ ਸਨ ਉਹ ਵੀ ਬੰਦ ਹੋ ਗਏ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਗਰੀਬੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ ਤੇ ਸੜਕਾਂ ਤੇ ਉਤਰਨ ਲਈ ਮਜ਼ਬੂਰ ਹਨ ਤੇ ਪੂਰੇ ਮੂਡ ਵਿੱਚ ਹਨ ਕਿ 2019 ਦੀਆਂ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਲਈ ਉਤਾਬਲੇ ਹਨ। ਸ. ਭਾਮ ਨੇ ਇਸ ਜਿੱਤ ਤੇ ਮਿਹਨਤ ਲਈ ਸ਼ੀ੍ਰਮਤੀ ਸੋਨੀਆ ਗਾਂਧੀ , ਸ਼੍ਰੀ ਰਾਹੁਲ ਗਾਂਧੀ ਕੈਪ: ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸ਼੍ਰੀ ਨਵਜੋਤ ਸਿੰਘ ਸਿੰਧੂ ਤੇ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਧਾਈ ਦਿੱਤੀ ਤੇ 2019 ਲਈ ਸ਼ੁੱਭ ਇਛਾਵਾ ਵੀ ਦਿੱਤੀਆ।

Leave a Reply

Your email address will not be published. Required fields are marked *

error: Content is protected !!