Latest news

ਵੈਸਟ ਕੋਸਟ ਹਾਕੀ ਕਲੱਬ ਨੇ ਜਿੱਤਿਆ ਹਾਕੀ ਦਾ ਫਾਈਨਲ ਮੁਕਾਬਲਾ

ਕੈਲਗਿਰੀ ਕਨੈਡਾ 26ਮਈ
( ਮਨਜੀਤ ਸਿੰਘ ਭਾਮ )
ਕੈਲਗਿਰੀ ਕਿੰਗਜ਼ ਇਲੈਵਨ ਕਲੱਬ ਜੋ ਕਿ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਸ. ਨਰਿੰਦਰਪਾਲ ਸਿੰਘ ਔਜਲਾ ਦੀ ਅਗਵਾਈ ਹੇਠ 22ਵਾਂ ਕੈਲਗਿਰੀ ਵਿੱਚ ਫੀਲਡ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸੇ ਲੜੀ ਤਹਿਤ ਬੀਤੇ ਦਿਨੀ ਦੋ ਦਿਨਾਂ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਹਾਕੀ ਟੂਰਨਾਮੈਂਟ ਵਿੱਚ ਮੁੰਡਿਆ/ ਕੁੜੀਅ ਦੀਆਂ ਤਿੰਨ ਵਰਗਾ 12 ਸਾਲ ਦੀ ਉਮਰ ਦੇ ਤੇ ਦੂਸਰਾ 15 ਸਾਲ ਦੀ ਉਮਰ ਤੱਕ ਦੇ ਤੇ ਤੀਸਰੇ 15 ਸਾਲ ਤੋਂ ਉੱਪਰ ਉਮਰ ਦੇ ਕੁੜੀਆ ਮੁਡਿਆ ਨੇ ਭਾਗ ਲਿਆ ਟੂਰਨਾਮੈਂਟ ਦਾ ਉਦਘਾਟਨ ਉੱਗੇ ਕਾਰੋਬਾਰੀ ਪਾਲੀ ਵਿਰਕ ਕਲੱਬ ਪ੍ਰਧਾਨ ਨਰਿੰਦਰਪਾਲ ਔਜਲਾ ਤੇ ਸਮਾਜ ਸੇਵੀ ਸ. ਮਨਜੀਤ ਸਿੰਘ ਭਾਮ ਨੇ ਸਾਂਝੇ ਤੌਰ ਤੇ ਟੀਮਾਂ ਨਾਲ ਜਾਣ-ਪਛਾਣ ਕਰਕੇ ਕੀਤਾ। ਹਾਕੀ ਟੂਰਨਾਮੈਂਟ ਵਿੱਚ ਵੱਖ-ਵੱਖ ਵਰਗਾ ਦੇ ਮੁਕਾਬਲੇ ਬਹੁਤ ਹੀ ਰੋਚਿਕ ਭਰਪੂਰ ਸਨ। ਫਾਈਨਲ ਮੈਂਚ ਐਡਮਿੰਟਨ ਦੀ ਟੀਮ ਤੇ ਵੈਸਟ ਕੋਸਟ ਸਰੀ ਦੀਆਂ ਪੰਜ ਟੀਮਾਂ ਵਿਚਕਾਰ ਖੇਡਿਆ ਗਿਆ। ਵੈਸਟ ਕੋਸਟ ਸਰੀ ਦੀ ਟੀਮ ਨੇ ਇਹ ਹਾਕੀ ਟੂਰਨਾਮੈਂਟ 3 ਦੇ ਮੁਕਾਬਲੇ 5 ਗੋਲ ਕਰਕੇ ਟੂਰਨਾਮੈਂਟ ਆਪਣੀ ਟੀਮ ਦੇ ਨਾਂ ਕੀਤਾ।

ਦਿਲਚਪਸ ਗੱਲ ਕਰਨੀ ਜ਼ਿਕਰਯੋਗ ਹੈ ਕਿ ਵੈਸਟ ਕੋਸਟ ਸਰੀ ਦੀ ਟੀਮ ਦੇ ਖਿਡਾਰੀ ਸੇਵਾ ਸਿੰਘ ਨੇ 5 ਦੇ 5 ਗੋਲ ਕਰਕੇ ਵਾਹਵਾ ਖੱਟੀ ਜਦਕਿ ਦੂਸਰੀ ਟੀਮ ਦੇ ਹੋਣਹਾਰ ਖਿਡਾਰੀ ਜੋਸਫ਼ ਨੇ ਤਿੰਨ ਗੱਲ ਕਰਕੇ ਵਧੀਆ ਖਿਡਾਰੀ ਹੋਣ ਦਾ ਸਬੂਤ ਦਿੱਤਾ। ਜੈਤੂ ਟੀਮਾਂ ਨੂੰ ਇਨਾਮਾ ਦੀ ਵੰਡ ਕੈਲਗਿਰੀ ਦੇ ਐਮ.ਐਲ.ਏ. ਇਮਰਾਨ ਸਾਬਰ , ਸਮਾਜ ਸੇਵੀ ਮਨਜੀਤ ਸਿੰਘ ਜਸਵਾਲ, ਨਰਿੰਦਰਪਾਲ ਔਜਲਾ ਪਾਲੀ ਵਿਰਕ ਤੇ ਰਿਿਸ ਨਾਗਰਾ ਨੇ ਸਾਂਝੇ ਤੌਰ ਤੇ ਕੀਤਾ। ਟੂਰਨਾਮੈਂਟ ਵਿੱਚ ਲੈਡੀਜ਼ ਨੇ ਵੀ ਚੜਕੇ ਹਿੱਸਾ ਲਿਆ। ਹਾਕੀ ਟੂਰਨਾਮੈਂਟ ਵਿੱਚ ਕਮਲ ਔਜਲਾ ਕੁਲਦੀਪ ਸਿੰਘ, ਜੋਤੀ , ਗੁਰਨਾਮ ਸਿੰਘ ਵਿਰਕ, ਗੁਰਚਰਨ ਗਰੇਵਾਲ , ਹਰਭਜਨ ਸਿੰਘ ਢਿਲੋ, ਜਸਵੀਰ ਸਿੰਘ, ਲਾਡੀ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਜਸਵਾਲ, ਮੇਜਰ ਸਿੰਘ ਹੇੜੀਆ ਆਦਿ ਨੇ ਹਾਕੀ ਟੂਰਨਾਮੈਂਟ ਦਾ ਆਨੰਦ ਲਿਆ।

Leave a Reply

Your email address will not be published. Required fields are marked *

error: Content is protected !!