Latest

ਵੈਸ਼ਣੋ ਦੇਵੀ ਦੀ ਯਾਤਰਾ ਜਾਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 8 ਘੰਟਿਆਂ ਦਾ ਸਫਰ

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਚੰਗੀ ਖਬਰ ਹੈ , ਹੁਣ ਘੱਟ ਸਮੇਂ ‘ਚ ਇਹ ਯਾਤਰਾ ਤੈਅ ਕੀਤੀ ਜਾ ਸਕੇਗੀ । ਦੱਸ ਦੇਈਏ ਕੇ ਇਸ ਸਫ਼ਰ ਨੂੰ ਹੁਣ ਹੋਰ ਵੀ ਆਰਾਮਦਾਇਕ ਟ੍ਰੇਨ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ ਕੀਤੀ ਗਈ ਹੈ ਜਿਸ ਦਾ ਸਫਲ ਨਿਰਖਣ ਕੀਤਾ ਗਿਆ । ਤੈਅ ਸਮੇਂ ਅਨੁਸਾਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸਵੇਰੇ 9.19 ਮਿੰਟ ਤੇ ਪਹੁੰਚੀ ਅਤੇ ਆਪਣੇ ਨਿਯਮਤ ਸਮੇਂ ਸੱਤ ਮਿੰਟ ਦੇ ਸਟਾਪ ਤੋਂ ਬਾਅਦ 9.26 ਮਿੰਟ ‘ਤੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।

Vande Bharat Express Train
Vande Bharat Express Train

22 ਜੁਲਾਈ ਨੂੰ ਇਸ ਟ੍ਰੇਨ ਦਾ ਦਿਲੀ ਤੋਂ ਕਟੜਾ ਤੱਕ ਟਰਾਇਲ ਕੀਤਾ ਗਿਆ ਅਤੇ ਦਿੱਲੀ ਤੋਂ ਅੰਬਾਲਾ , ਲੁਧਿਆਣਾ ਅਤੇ ਜੰਮੂ ਦੇ ਰਸਤੇ ਇਹ ਟ੍ਰੇਨ ਮਿਹਜ਼ 8 ਘੰਟਿਆ ਵਿਚ ਕਟੜਾ ਪਹੁੰਚੀ। ਜਦਕਿ ਦੂਜੀ ਰੇਲ ਸਵਾਵਾਂ ਦੇ ਜ਼ਰਿਏ ਸ਼ਰਧਾਲੂ 12 ਤੋਂ 13 ਘੰਟਿਆਂ ਵਿਚ ਕਟੜਾ ਪਹੁੰਚਦੇ ਹਨ ।

Vande Bharat Express Train

ਟ੍ਰੇਨ ਦੀ ਖੂਬੀਆਂ ਨੇ ਲੋਕਾਂ ਨੂੰ ਕਾਫੀ ਆਕਰਸ਼ਿਤ ਕੀਤਾ । ਲੁਧਿਆਣਾ ਰੇਲਵੇ ਟੀਮ ਵੱਲੋਂ ਟ੍ਰਾਇਲ ‘ਚ ਮੌਜੂਦ ਹੋ ਕੇ ਨਿਰਖਣ ਨੂੰ ਦੇਖਿਆ ਗਿਆ। ਵੰਦੇ ਭਾਰਤ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਛੇ ਵਜੇ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇਹ ਗੱਡੀ 9.19 ਮਿੰਟ ਸਮੇਂ ‘ਤੇ ਪਹੁੰਚੀ। ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਤੇ ਅਸ਼ੋਕ ਸਲਾਰਿਆ ਸਮੇਤ ਲੁਧਿਆਣਾ ਰੇਲਵੇ ਟੀਮ ਖਾਸ ਤੋਰ ‘ਤੇ ਮੌਜੂਦ ਰਹੇ ।

Leave a Reply

Your email address will not be published. Required fields are marked *

error: Content is protected !!