Latest news

ਵੈਕਸੀਨੇਸ਼ਨ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ – ਸਿਵਲ ਸਰਜਨ ਡਾ ਰਾਜੀਵ ਭਗਤ ਨੇ ਲਗਵਾਈ ਵੈਕਸੀਨ

ਕਪੂਰਥਲਾ, 18 ਜਨਵਰੀ –

ਕੋਵਿਡ ਵੈਕਸੀਨੇਸ਼ਨ ਸੰਬੰਧੀ ਸਮਾਜ ਵਿਚ ਫੈਲੀਆਂ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ ਹੈਬਲਕਿ ਇਸ ਮਹਾਂਮਾਰੀ ਤੋਂ ਬਚਾਅ ਅਤੇ ਇਸ ਦੇ ਹੋਰ ਫੈਲਾਵ ਨੂੰ ਰੋਕਣ ਲਈ ਵੈਕਸੀਨ ਪ੍ਰਤੀ ਜਾਗਰੂਕਤਾ ਤੇ ਪ੍ਰੇਰਨਾ ਦੀ ਲੋੜ ਹੈ।

ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਨੇ ਕੋਵਿਡ ਵੈਕਸੀਨੇਸ਼ਨ ਦੇ ਸੰਬੰਧ ਵਿਚ ਪ੍ਰਗਟ ਕੀਤੇ।

ਜਿਕਰਯੋਗ ਹੈ ਕਿ ਜਿਲਾ ਕਪੂਰਥਲਾ ਵਿਚ ਸਿਵਲ ਹਸਪਤਾਲ ਕਪੂਰਥਲਾਸਬ ਡਵੀਜਨਲ ਹਸਪਤਾਲ ਫਗਵਾੜਾ ਅਤੇ ਸਬ ਡਵੀਜਨਲ ਹਸਪਤਾਲ ਭੁੱਲਥ ਵਿਖੇ ਹੈਲਥ ਵਰਕਰਾਂ ਦਾ ਟੀਕਾਕਰਣ ਜਾਰੀ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜਿਲਾ ਟੀਕਾਕਰਣ ਅਫਸਰ ਡਾ. ਆਸ਼ਾ ਮਾਂਗਟ ਵੱਲੋਂ ਖੁਦ ਟੀਕਾਕਰਣ ਸਾਈਟਾਂ ਤੇ ਜਾ ਕੇ ਟੀਕਾਕਰਣ ਕਰਵਾਉਣ ਵਾਲੇ ਲਾਭਪਤਾਰੀਆਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ 4000 ਦੇ ਲਗਭਗ ਹੈਲਥ ਵਰਕਰਾਂ ਨੂੰ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਵਿਚ ਵੈਕਸੀਨ ਦੇਣ ਦਾ ਟੀਚਾ ਮਿਥਿਆ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਦਿਨ ਜਿਨ੍ਹਾਂ ਲਾਭਪਤਾਰੀਆਂ ਦਾ ਟੀਕਾਕਰਣ ਕੀਤਾ ਗਿਆ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਟੀਕਾਕਰਣ ਦਾ ਵੇਰਵਾ ਕੋਵਿਨ ਐਪ ਵਿਚ ਦਰਜ ਹੈ। ਲਾਭਪਾਤਰੀ ਨੂੰ ਟੀਕਾਕਰਣ ਸੰਬੰਧੀ ਸੰਦੇਸ਼ ਸਿੱਧਾ ਹੀ ਉਸ ਦੇ ਫੋਨ ਤੇ ਪ੍ਰਾਪਤ ਹੁੰਦਾ ਹੈ ਅਤੇ ਟੀਕਾਕਰਣ ਦੀ ਦੂਸਰੀ ਡੋਜ ਲੈਣ ਤੋਂ ਬਾਅਦ ਲਾਭਪਾਤਰੀ ਦੇ ਫੋਨ ਤੇ ਸਰਟੀਫਿਕੇਟ ਵੀ ਜੈਨਰੈਟ ਹੋਏਗਾ।

ਜਿਕਰਯੋਗ ਹੈ ਕਿ ਟੀਕਾਕਰਣ ਕਰਵਾਉਣ ਤੋਂ ਬਾਅਦ ਲਾਭਪਾਤਰੀ ਨੂੰ ਮਾਹਰ ਡਾਕਟਰਾਂ ਦੀ ਦੇਖ ਰੇਖ ਹੇਠ 30 ਮਿੰਟ ਤੱਕ ਆਬਜਰਵੇਸ਼ਨ ਰੂਮ ਵਿਚ ਰੱਖਿਆ ਜਾਂਦਾ ਹੈ । ਜਿਲਾ ਟੀਕਾਕਰਣ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਦੇ 28 ਦਿਨ ਬਾਅਦ ਲਾਭਪਾਤਰੀ ਨੂੰ ਵੈਕਸੀਨ ਦੀ ਦੂਸਰੀ ਖੁਰਾਕ ਦਿੱਤੀ ਜਾਣੀ ਹੈ ਤੇ ਇਸ ਸੰਬੰਧੀ ਮੇਸੈਜ ਲਾਭਪਾਤਰੀ ਨੂੰ ਉਸ ਦੇ ਫੋਨ ਤੇ ਭੇਜਿਆ ਜਾਏਗਾ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ – ਡਾ. ਰਾਜੀਵ ਭਗਤ

ਸਿਵਲ ਹਸਪਤਾਲ ਕਪੂਰਥਲਾ ਦੇ ਵੈਕਸੀਨੇਸ਼ਨ ਸੈਂਟਰ ਵਿਖੇ ਅੱਜ ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਵੱਲੋਂ ਵੈਕਸੀਨ ਲਗਵਾਈ ਗਈ। ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ ਤੇ ਇਸ ਪ੍ਰਤੀ ਫੈਲੀਆਂ ਗਲਤ ਅਫਵਾਹਾਂ ਨੂੰ ਨਜਰਅੰਦਾਜ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰਨਾਂ ਹੈਲਥ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣ ਅਤੇ ਸਮਾਜ ਦੇ ਰੋਲ ਮਾਡਲ ਬਣਨ ਤਾਂ ਜੋ ਇਸ ਮਹਾਂਮਾਰੀ ਤੇ ਨਕੇਲ ਕਸੀ ਜਾ ਸਕੇ।

Leave a Reply

Your email address will not be published. Required fields are marked *

error: Content is protected !!