Latest news

ਵਿਸ਼ਵ ਰਾਜਪੂਤ ਸਭਾ ਦੀ ਇਕਾਈ ਦਾ ਗਠਨ – ਗੁਰਮੇਲ ਪਹਿਲਵਾਨ ਬਣੇ ਵਿਸ਼ਵ ਪ੍ਰਧਾਨ , ਮਨਜੀਤ ਸਿੰਘ ਭਾਮ ਬਣੇ ਚੇਅਰਮੈਨ


ਕਨੈਡਾ ( ਨਿਊਜ਼ ਏਜੰਸੀ )
ਵਿਸ਼ਵ ਰਾਜਪੂਤ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਵੱਲੋਂ ਬੀਤੇ ਦਿਨੀ ਜਿੱਥੇ ਭਾਰਤੀ ਇਕਾਈ ਦਾ ਗਠਨ ਕੀਤਾ ਗਿਆ, ਉੱਥੇ ਵਿਸ਼ਵ ‘ਚ ਵੱਸਦੇ ਰਾਜਪੂਤ ਭਾਈਚਾਰੇ ਦੇ ਐਨ.ਆਰ.ਆਈਜ਼ (ਓਵਰਸੀਜ਼) ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਸਾਡਾ ਮਕਸਦ ਸਮੁੱਚੇ ਰਾਜਪੂਤ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ, ਜਿੱਥੇ ਅਸੀਂ ਭਾਰਤ ‘ਚ ਆਪਣੇ ਭਾਈਚਾਰੇ ਦੀ ਮਜਬੂਤੀ ਲਈ ਕੰਮ ਕਰਾਂਗੇ, ਉੱਥੇ ਵਿਦੇਸ਼ਾਂ ਵਿਚ ਵੀ ਨਵੀਂ ਟੀਮ ਦੇ ਬਣਨ ਨਾਲ ਰਾਜਪੂਤ ਭਾਈਚਾਰੇ ‘ਚ ਉਤਸ਼ਾਹ ਵਧੇਗਾ, ਇਸ ਉਪਰੰਤ ਚੇਅਰਮੈਨ ਮਨਜੀਤ ਸਿੰਘ ਭਾਮ ਨੇ ਕਿਹਾ ਕਿ ਵਿਸ਼ਵ ਰਾਜਪੂਤ ਸਭਾ ਦੀ ਇਕਾਈ  ਦੇ ਗਠਨ  ਨਾਲ ਸਾਡਾ ਸੰਗਠਨ ਆਪਣੇ ਭਾਈਚਾਰੇ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿਚ ਆਪਣਾ ਬਣਦਾ ਵਡਮੁੱਲਾ ਯੋਗਦਾਨ ਪਾਵੇਗਾ। ਇਥੇ ਜਾਰੀ ਪ੍ਰੈਸ ਨੋਟ ਵਿਚ ਵਿਸ਼ਵ ਰਾਜਪੂਤ ਓਵਰਸੀਜ਼ ਸੰਗਠਨ ‘ਚ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਧਾਨ ਥਾਪੇ ਗਏ ਉਨਾਂ’ਚ ਰਣਵੀਰ ਸਿੰਘ ਪਰਮਾਰ ਕੈਨੇਡਾ, ਸਿਮਰਨ ਸਿੰਘ ਯੂ.ਐਸ.ਏ., ਬਲਬੀਰ ਸਿੰਘ ਚੌਹਾਨ ਇੰਗਲੈਂਡ, ਗੁਰਦਿਆਲ ਸਿੰਘ ਚੌਹਾਨ ਬੈਲਜੀਅਮ, ਬਚਿੱਤਰ ਸਿੰਘ ਸਪੇਨ, ਜਸਪਾਲ  ਸਿੰਘ ਬਹਿਰੀਨ ,ਸੁਰਿੰਦਰ ਸਿੰਘ ਸ਼ਿੰਦਾ ਫਰਾਂਸ, ਹਰਭਜਨ ਕੌਰ ਜਰਮਨੀ, ਸਰਵਨ ਸਿੰਘ ਸਾਊਥ ਕੋਰੀਆ, ਗੁਰਭੇਜ ਸਿੰਘ ਪੁਰਤਗਾਲ, ਧਰਮ ਸਿੰਘ ਇਟਲੀ, ਮਲਕੀਤ ਸਿੰਘ ਗਰੀਸ, ਸੁਰਿੰਦਰ ਸਿੰਘ ਮਾਸਕੋ ਰਸ਼ੀਆ ਨਾਮ ਵਰਨਣਯੋਗ ਹਨ, ਇਸੇ ਤਰਾਂ ਭਾਰਤੀ ਇਕਾਈ ਵਿਚ ਕਰਨੈਲ ਸਿੰਘ ਗਰੀਬ ਫਾਉਂਡਰ, ਮਨਜੀਤ ਸਿੰਘ ਭਾਮ ਚੇਅਰਮੈਨ, ਐਡਵੋਕੇਟ ਗੁਰਨਾਮ ਸਿੰਘ ਲੀਗਲ ਐਡਵਾਈਜ਼ਰ, ਸੁਰਜੀਤ ਸਿੰਘ ਗੜੀ (ਮੈਂਬਰ ਸ਼੍ਰੋਮਣੀ ਕਮੇਟੀ) ਮੀਤ ਪ੍ਰਧਾਨ, ਰਣਜੀਤ ਸਿੰਘ ਖੰਨਾ ਮੀਤ ਪ੍ਰਧਾਨ, ਤਰਲੋਚਨ ਸਿੰਘ ਪਰਮਾਰ ਮੀਤ ਪ੍ਰਧਾਨ, ਬਲਬੀਰ ਸਿੰਘ ਫੁਗਲਾਨਾ ਮੀਤ ਪ੍ਰਧਾਨ, ਜੈਮਲ ਸਿੰਘ ਚੌਹਾਨ ਮੀਤ ਪ੍ਰਧਾਨ, ਅਜੀਤ ਸਿੰਘ ਪਵਾਰ ਕੈਸ਼ੀਅਰ, ਫਤਹਿ ਸਿੰਘ ਪਰਹਾਰ ਜਨਰਲ ਸਕੱਤਰ, ਬਲਬੀਰ ਸਿੰਘ ਚੌਹਾਨ ਜਨਰਲ ਸਕੱਤਰ, ਕੁਲਵੰਤ ਸਿੰਘ ਮਾਛੀਆ ਜਨਰਲ ਸਕੱਤਰ, ਅਵਤਾਰ ਸਿੰਘ ਡੰਡੀਆਂ ਜਨਰਲ ਸਕੱਤਰ, ਮਹਿਲ ਸਿੰਘ ਸਕੱਤਰ, ਨਛੱਤਰ ਸਿੰਘ ਢੋਲਣਵਾਲ ਸਕੱਤਰ, ਮਹਿੰਦਰ ਸਿੰਘ ਢੂਡਾ ਸਕੱਤਰ, ਪ੍ਰੀਤਮ ਸਿੰਘ ਸਕੱਤਰ, ਲਖਵਿੰਦਰ ਸਿੰਘ ਸਕੱਤਰ, ਬਲਰਾਜ ਸਿੰਘ ਸਕੱਤਰ, ਆਈ.ਐਸ. ਬੱਗਾ ਸਕੱਤਰ ਨਾਮ ਸ਼ਾਮਲ ਹਨ।

Leave a Reply

Your email address will not be published. Required fields are marked *

error: Content is protected !!