Latest news

ਵਿਸ਼ਵ ਪੱਧਰੀ ਸਹੂਲਤਾਂ ਅਤੇ ਸੁਵਿਧਾਵਾਂ ਨਾਲ ਲੈਸ ਡਾ. ਰਾਜਨ ਆਈ ਕੇਅਰ ਬਣਿਆ ਐਨ.ਆਰ.ਆਈਜ ਦੀ ਪਹਿਲੀ ਪਸੰਦ * ਕੋਰੋਨਾ ਕਾਲ ‘ਚ ਵਰਤੀਆਂ ਜਾ ਰਹੀਆਂ ਵਿਸ਼ੇਸ਼ ਸਾਵਧਾਨੀਆਂ – ਡਾ. ਰਾਜਨ

ਫਗਵਾੜਾ 16 ਜਨਵਰੀ
ਡਾ. ਰਾਜਨ ਆਈ ਕੇਅਰ ਹੁਣ ਵਿਸ਼ਵ ਪੱਧਰੀ ਵਧੀਆ ਸੁਵਿਧਾਵਾਂ ਦੇਣ ਕਰਕੇ ਤੇਜੀ ਨਾਲ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਦੱਸਿਆ ਕਿ ਉਹਨਾਂ ਦਾ ਹਸਪਤਾਲ ਜਿੱਥੇ ਜਿਲ੍ਹੇ ਦਾ ਪਹਿਲਾ ਐਨ.ਏ.ਬੀ.ਐਚ. ਮਾਨਤਾ ਪ੍ਰਾਪਤ ਹਸਪਤਾਲ ਹੈ ਉੱਥੇ ਹੀ ਅੱਖਾਂ ਦੀ ਪੁਤਲੀ ਬਦਲਣ ਦੀ ਮਾਨਤਾ ਵੀ ਸਰਕਾਰ ਵਲੋਂ ਮਿਲੀ ਹੋਈ ਹੈ। ਹਸਪਤਾਲ ਵਿਚ ਬਲੇਡ ਫਰੀ ਲੇਜਰ ਨਾਲ ਐਨਕਾਂ ਉਤਾਰਣ ਦੀ ਵਿਸ਼ਵ ਪੱਧਰੀ ਤਕਨੀਕ, ਚਿੱਟੇ ਮੋਤੀਏ ਦਾ ਇਲਾਜ, ਬਿਨਾ ਟੀਕੇ/ਟਾਂਕੇ, ਦਰਦ ਤੋਂ ਇਲਾਵਾ ਹੁਣ ਟ੍ਰਾਈਫੋਕਲ ਲੈਨਜ ਪਾਉਣ ਲਈ ਵੀ ਐਨ.ਆਰ.ਆਈਜ ਦਾ ਪਸੰਦੀਦਾ ਹਸਪਤਾਲ ਹੈ। ਇੱਥੇ ਆਧੁਨਿਕ ਤਕਨੀਕ ਨਾਲ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਇਲਾਜ, ਭੈਂਗਾਪਣ, ਕਾਲੇ ਮੋਤੀਏ ਦਾ ਇਲਾਜ, ਬੱਚਿਆਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਆਦਿ ਦੇ ਅਲਗ-ਅਲਗ ਵਿਭਾਗਾਂ ਦੀ ਸੁਵਿਧਾ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾ ਜਿਵੇਂ ਅੱਖਾਂ ਦੀ ਸਕੈਨਿੰਗ, ਪੈਰੀਮੀਟਰੀ ਯੋਗ ਲੇਜਰ, ਗਰੀਨ ਲੇਜਰ, ਓ.ਪੀ.ਡੀ. ਸਕੈਨ ਸਮੇਤ ਰਾਜਨ ਆਈ ਕੇਅਰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਵਿਚ ਵੀ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਮਰੀਜਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਈ ਗਈ ਹੈ।

Leave a Reply

Your email address will not be published. Required fields are marked *

error: Content is protected !!