Latest

ਵਿਭਾਗੀ ਅਣਗਹਿਲੀ ਦੇ ਚਲਦੇ ਪਿੰਡ ਖਲਵਾੜਾ ਦੀ ਡਰੇਨ ਨੂੰ ਕੂੜੇਦਾਨ ਵਜੋਂ ਇਸਤੇਮਾਲ ਕਰ ਰਹੇ ਹਨ ਲੋਕ * ਗੰਦੇ ਪਾਣੀ ਦੇ ਨਿਕਾਸ ਵਿਚ ਆ ਰਹੀ ਰੁਕਾਵਟ

ਫਗਵਾੜਾ 14 ਫਰਵਰੀ
ਪਿੰਡ ਖਲਵਾੜਾ ਵਿਖੇ ਸਬੰਧਤ ਵਿਭਾਗ ਦੀ ਅਣਗਹਿਲੀ ਦੇ ਚਲਦਿਆਂ ਲੋਕਾਂ ਵਲੋਂ ਡਰੇਨ ਨੂੰ ਕੂੜੇਦਾਨ ਵਜੋਂ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕੂੜੇ ਦਾ ਡੰਪ ਬਣ ਚੁੱਕੀ ਡਰੇਨ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਪਰ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਗੱਲ ਪਿੰਡ ਖਲਵਾੜਾ ਦੇ ਮੋਹਤਬਰ ਵਸਨੀਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ•ਾਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਸ ਡਰੇਨ ਦੀ ਸਫਾਈ ਨਹੀਂ ਹੋਈ ਅਤੇ ਹੁਣ ਲੋਕ ਵੀ ਇਸ ਨੂੰ ਕੂੜੇਦਾਨ ਵਜੋਂ ਇਸਤੇਮਾਲ ਕਰ ਰਹੇ ਹਨ। ਇਸ ਕੂੜੇ ਦੇ ਚਲਦੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਅਤੇ ਹਰ ਸਮੇਂ ਵਾਤਾਵਰਣ ਦੂਸ਼ਿਤ ਬਣਿਆ ਰਹਿੰਦਾ ਹੈ। ਮੱਛਰ-ਮੱਖੀਆਂ ਅਤੇ ਜਹਿਰੀਲੇ ਕੀੜਿਆਂ ਦੀ ਇੱਥੇ ਭਰਮਾਰ ਹੈ। ਡਰੇਨ ਦੇ ਆਸ-ਪਾਸ ਲੰਘਣਾਂ ਵੀ ਔਖਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਸਮੇਂ ਵਿਚ ਡਰੇਨਾ ਦੀ ਸਫਾਈ ਦਾ ਜੋਰ-ਸ਼ੋਰ ਨਾਲ ਢਿੰਡੋਰਾ ਪਿੱਟਿਆ ਸੀ ਪਰ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਹੈ। ਉਨ•ਾਂ ਪੁਰਜੋਰ ਮੰਗ ਕੀਤੀ ਕਿ ਉਕਤ ਡਰੇਨ ਦੀ ਪਹਿਲ ਦੇ ਅਧਾਰ ਤੇ ਸਫਾਈ ਕਰਵਾਈ ਜਾਵੇ ਅਤੇ ਲੋਕਾਂ ਨੂੰ ਡਰੇਨ ਵਿਚ ਕੂੜਾ ਸੁੱਟਣ ਤੋਂ ਸਖਤੀ ਨਾਲ ਰੋਕਿਆ ਜਾਵੇ।

Leave a Reply

Your email address will not be published. Required fields are marked *

error: Content is protected !!