Latest

ਵਿਧਾਨਸਭਾ ਹਲਕਾ ਫਗਵਾੜਾ ਜਿਮਨੀ ਚੋਣ 2019 ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ‘ਚ ਨੁਕੱੜ ਮੀਟਿੰਗਾਂ ਨਾਲ ਕੀਤਾ ਚੋਣ ਮੁਹਿਮ ਦਾ ਆਗਾਜ਼

ਫਗਵਾੜਾ 3 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ   )
ਫਗਵਾੜਾ ਵਿਧਾਨਸਭਾ ਹਲਕੇ ‘ਚ 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਨੁੱਕੜ ਬੈਠਕਾਂ ਕਰਕੇ ਵੋਟਰਾਂ ਨਾਲ ਸਿੱਧਾ ਰਾਬਤਾ ਕੀਤਾ। ਉਹਨਾਂ ਸ਼ਹਿਰ ਵਿਚ ਚੋਣ ਮੁਹਿਮ ਦੀ ਸ਼ੁਰੂਆਤ ਵਾਰਡ ਨੰਬਰ 1 ਦੇ ਮੁਹੱਲਾ ਸੰਤੋਖਪੁਰਾ ਤੋਂ ਕੀਤੀ ਜਿੱਥੇ ਸਾਬਕਾ ਕੌਂਸਲਰ ਸੀਤਾ ਦੇਵੀ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਹੋਈ। ਇਸ ਉਪਰੰਤ ਉਹਨਾਂ ਵਾਰਡ ਨੰਬਰ 4 ਅਧੀਨ ਗਰੀਨ ਪਾਰਕ ਵਿਖੇ ਕੌਂਸਲਰ ਦਰਸ਼ਨ ਲਾਲ ਧਰਮਸੋਤ, ਵਾਰਡ ਨੰ. 7 ਅਧੀਨ ਮੁਹੱਲਾ ਸੁਖਚੈਨ ਨਗਰ ਵਿਖੇ ਗੋਪੀ ਦੀ ਅਗਵਾਈ ਅਤੇ ਵਾਰਡ ਨੰਬਰ 8 ਦੇ ਮੁਹੱਲਾ ਕੌਲਸਰ ਵਿਖੇ ਕਾਂਗਰਸੀ ਆਗੂ ਭਾਗਮਲ ਦੀ ਅਗਵਾਈ ਹੇਠ ਆਯੋਜਿਤ ਭਰਵੀਂਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਰਾਜ ਸਮੇਂ ਨਸ਼ੇ ਦੇ ਘੁਣ ਦੀ ਸ਼ਿਕਾਰ ਹੋਈ ਪੰਜਾਬ ਦੀ ਨੌਜਵਾਨ ਪੀੜ•ੀ ਨੂੰ ਮੋਜੂਦਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਹੀ ਸੇਧ ਦਿੰਦਿਆਂ ਖੇਡਾਂ ਵੱਲ ਉਤਸ਼ਾਹਤ ਕੀਤਾ ਹੈ। ਪੰਜਾਬ ਦੀ ਧਰਤੀ ਤੋਂ ਡਰੱਗ ਮਾਫੀਆ ਦਾ ਸਫਾਇਆ ਹੋਣਾ ਕੈਪਟਨ ਸਰਕਾਰ ਦੀ ਵੱਡੀ ਉਪਲੱਬਧੀ ਹੈ। ਇਸ ਤੋਂ ਇਲਾਵਾ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਵਿਚ ਸੂਬੇ ਦੀ ਕਾਂਗਰਸ ਸਰਕਾਰ ਨੇ ਢਾਈ ਸੌ ਰੁਪਏ ਪ੍ਰਤੀ ਮਹੀਨਾ ਦਾ ਵਾਧਾ ਹੀ ਨਹੀਂ ਕੀਤਾ ਸਗੋਂ ਹਰ ਮਹੀਨੇ ਲਾਭ ਪਾਤਰੀਆਂ ਦੇ ਖਾਤੇ ਵਿਚ ਪੈਨਸ਼ਨ ਦੀ ਰਕਮ ਜਮਾ ਹੋਣਾ ਵੀ ਯਕੀਨੀ ਬਣਾਇਆ ਹੈ। ਹਰ ਸਰਕਾਰੀ ਯੋਜਨਾ ਦਾ ਲਾਭ ਲੋੜਵੰਦਾਂ ਤੱਕ ਪਾਰਦਰਸ਼ਿਤਾ ਨਾਲ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਸ੍ਰ. ਜੋਗਿੰਦਰ ਸਿੰਘ ਮਾਨ, ਪੀ.ਪੀ.ਸੀ.ਸੀ. ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ, ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਨੇ ਵੀ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਪਾ ਕੇ ਸੂਬੇ ਦੀ ਕੈਪਟਨ ਸਰਕਾਰ ਦੇ ਹੱਥ ਮਜਬੂਤ ਕੀਤੇ ਜਾਣ। ਹਰ ਚੋਣ ਮੀਟਿੰਗ ਵਿਚ ਵੋਟਰਾਂ ਵਲੋਂ ਕਾਂਗਰਸੀ ਉਮੀਦਵਾਰ ਧਾਲੀਵਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਕੋਂਸਲਰ ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਅਵਿਨਾਸ਼ ਗੁਪਤਾ ਬਾਸ਼ੀ, ਮਹਿਲਾ ਕਾਂਗਰਸ ਜਿਲ•ਾ ਕਪੂਰਥਲਾ ਦੀ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਨਵਜਿੰਦਰ ਸਿੰਘ ਬਾਹੀਆ, ਤਜਿੰਦਰ ਬਾਵਾ, ਵਿਮਲ ਵਰਮਾਨੀ, ਯੂਥ ਪ੍ਰਧਾਨ ਸੌਰਵ ਖੁੱਲਰ, ਜਗਜੀਤ ਸਿੰਘ ਬਿੱਟੂ, ਸੌਰਵ ਜੋਸ਼ੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਦੇ ਸਮਰਥਕ ਅਤੇ ਵੋਟਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!