Latest news

ਵਿਧਾਨਸਭਾ ਹਲਕਾ ਫਗਵਾੜਾ ਜਿਮਨੀ ਚੋਣ 2019 ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ‘ਚ ਚੋਣ ਪ੍ਰਚਾਰ ਲਈ ਪੁੱਜੇ ਵਿਧਾਇਕ ਨਵਤੇਜ ਚੀਮਾ * ਜਗਤਪੁਰ ਜੱਟਾਂ ‘ਚ ਮਿਲਿਆ ਵੋਟਰਾਂ ਦਾ ਭਰਵਾਂ ਹੁੰਗਾਰਾ * ਚੌਧਰੀ ਸੁਰਿੰਦਰ ਸਿੰਘ ਨੇ ਵੀ 8 ਪਿੰਡਾਂ ‘ਚ ਕੀਤੀਆਂ ਮੀਟਿੰਗਾਂ

ਫਗਵਾੜਾ 11 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ   )
ਫਗਵਾੜਾ ਵਿਧਾਨਸਭਾ ਹਲਕੇ ‘ਚ 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਦੇ ਹੱਕ ਵਿਚ ਚੌਣ ਪ੍ਰਚਾਰ ਮੁਹਿਮ ਨੂੰ ਹੁਲਾਰਾ ਦੇਣ ਲਈ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਪੁੱਜੇ ਅਤੇ ਪਿੰਡ ਜਗਤਪੁਰ ਜੱਟਾਂ ਵਿਚ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਤੋਂ ਇਲਾਵਾ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁੰਦਰ ਸਿੰਘ ਨੇ ਵੀ ਹਲਕੇ ਦੇ 8 ਪਿੰਡਾਂ ‘ਚ ਤੁਫਾਨੀ ਦੌਰੇ ਕਰਦੇ ਹੋਏ ਵੋਟਰਾਂ ਨੂੰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿਚ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਪੁਰਜੋਰ ਅਪੀਲ ਕੀਤੀ। ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਰਾਜ ਤੋਂ ਸੂਬੇ ਨੂੰ ਮੁਕਤ ਕਰਵਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਨੂੰ ਮੁੜ ਵਿਕਾਸ ਦੇ ਰਾਹ ਤੇ ਪਾਇਆ ਹੈ। ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਸਖਤ ਕਦਮ ਚੁੱਕੇ ਗਏ ਹਨ। ਮਾਫੀਆ ਰਾਜ ਨੂੰ ਖਤਮ ਕੀਤਾ ਗਿਆ ਹੈ। ਕਿਸਾਨਾਂ ਤੇ ਦਲਿਤਾਂ ਦੇ ਕਰਜੇ ਮਾਫ ਕੀਤੇ ਗਏ ਹਨ। 10 ਲੱਖ ਤੋਂ ਵੱਧ ਰੁਜਗਾਰ ਦਿੱਤੇ ਜਾ ਚੁੱਕੇ ਹਨ। ਕੈਪਟਨ ਸਰਕਾਰ ਨੇ ਢਾਈ ਸਾਲ ਵਿਚ ਹੀ ਸੂਬੇ ਦੀ ਦਸ਼ਾ ਸੁਧਾਰ ਕੇ ਨਵੀਂ ਦਿਸ਼ਾ ਵਲ ਤੋਰਿਆ ਹੈ। ਜਿਸ ਕਰਕੇ ਜਿਮਨੀ ਚੋਣ ਵਿਚ ਕੈਪਟਨ ਸਰਕਾਰ ਦੇ ਹੱਥ ਮਜਬੂਤ ਕਰਨ ਲਈ ਕਾਂਗਰਸ ਪਾਰਟੀ ਨੂੰ ਜਿਤਾਇਆ ਜਾਵੇ। ਵੋਟਰਾਂ ਦਾ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਪਹਿਲਾਂ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਸੰਤੋਸ਼ ਦੇਵੀ ਸਰਪੰਚ ਜਗਤਪੁਰ ਜੱਟਾਂ ਦੀ ਅਗਵਾਈ ਹੇਠ ਨਵਤੇਜ ਸਿੰਘ ਚੀਮਾ ਦਾ ਪਿੰਡ ਜਗਤਪੁਰ ਜੱਟਾਂ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਦੂਸਰੇ ਪਾਸੇ ਪਿੰਡ ਨਵੀਂ ਅਬਾਦੀ, ਮਸਤ ਨਗਰ, ਨਾਰੰਗਸ਼ਾਹਪੁਰ, ਉੱਚਾ ਪਿੰਡ, ਭਾਣੋਕੀ, ਠੱਕਰਕੀ, ਨਿਹਾਲਗੜ• ਅਤੇ ਮੌਲੀ ਵਿਖੇ ਚੌਧਰੀ ਸੁੰਦਰ ਸਿੰਘ ਨੇ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਨ ਲਾਲ ਬੰਗਾ, ਦਿਹਾਤੀ ਕਾਂਗਰਸ ਬਲਾਕ ਫਗਵਾੜਾ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਤਬੀਰ ਸਿੰਘ ਸਾਬੀ ਵਾਲੀਆ, ਜਗਜੀਤ ਸਿੰਘ ਬਿੱਟੂ, ਨਵਜਿੰਦਰ ਸਿੰਘ ਬਾਹੀਆ, ਸੁਨੀਲ ਪਰਾਸ਼ਰ, ਪੱਪੀ ਪਰਮਾਰ ਅਤੇ ਅਸ਼ਵਨੀ ਸ਼ਰਮਾ ਆਦਿ ਨੇ ਵੀ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਬਲਵਿੰਦਰ ਸਿੰਘ ਧਾਲੀਵਾਲ ਨੂੰ ਭਾਰੀ ਲੀਡ ਨਾਲ ਜਿਤਾਇਆ ਜਾਵੇ। ਇਸ ਮੌਕੇ ਸੂਬਾ ਸਕੱਤਰ ਅਵਤਾਰ ਸਿੰਘ ਪੰਡਵਾ, ਵਿੱਕੀ ਵਾਲੀਆ ਰਾਣੀਪੁਰ, ਯੂਥ ਪ੍ਰਧਾਨ ਸੌਰਵ ਖੁੱਲਰ, ਜਿਲ•ਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ ਅਤੇ ਨਿਸ਼ਾ ਰਾਣੀ ਖੇੜਾ, ਸੁਰਿੰਦਰ ਸੌਂਧੀ, ਲਹਿੰਬਰ ਰਾਮ, ਪ੍ਰਕਾਸ਼ ਚੰਦ ਬੀ.ਏ., ਰੇਸ਼ਮ ਕੌਰ ਤੇ ਵਿਜੇ ਲਕਸ਼ਮੀ ਮੈਂਬਰ ਬਲਾਕ ਸੰਮਤੀ, ਦੀਪ ਸਿੰਘ ਹਰਦਾਸਪੁਰ ਮੈਂਬਰ ਬਲਾਕ ਸੰਮਤੀ, ਸੁੱਚਾ ਰਾਮ, ਤੇ ਸ਼ਾਮਾ ਮੈਂਬਰ ਬਲਾਕ ਸੰਮਤੀ, ਪ੍ਰਿੰਸੀਪਲ ਰਾਮ ਕਿਸ਼ਨ, ਜਗਜੀਵਨ ਖਲਵਾੜਾ, ਨੰਬਰਦਾਰ ਗੋਪੀ ਬੇਦੀ, ਗਿਆਨ ਸਿੰਘ ਸੰਗਤਪੁਰ, ਬਿੱਲਾ ਬੋਹਾਨੀ, ਦਲਜੀਤ ਸਿੰਘ ਬਿੱਟੂ, ਮੈਡਮ ਪਿੰਕੀ, ਪ੍ਰੀਤਮ ਪਿਆਸਾ, ਸੁਰਿੰਦਰ ਪਾਲ ਸਰਪੰਚ ਮਸਤ ਨਗਰ, ਸਤਨਾਮ ਸਿੰਘ ਬਿੱਟਾ ਸੂਬਾ ਜਨਰਲ ਸਕੱਤਰ, ਵਿਕਰਮ ਬਘਾਣੀਆ, ਟੋਨੀ ਨੰਬਰਦਾਰ, ਠੇਕੇਦਾਰ ਗੁਰਬਚਨਾ ਰਾਮ, ਰਵਿੰਦਰ ਕਾਲਾ ਨਾਰੰਗਸ਼ਾਹਪੁਰ, ਜਸਵੀਰ ਸਿੰਘ, ਜਰਨੈਲ ਸਿੰਘ ਸਰਪੰਚ ਉੱਚਾ ਪਿੰਡ, ਰਜਿੰਦਰ ਸਿੰਘ ਬਿਸ਼ਨਪੁਰ, ਕੁਲਵਿੰਦਰ ਬਿੱਟੂ, ਰਣਜੀਤ ਰਾਣਾ ਭੁਲੱਥ, ਰਾਮ ਮੂਰਤੀ ਭਾਣੋਕੀ, ਸੋਢੀ ਰਾਮ ਪਟਵਾਰੀ, ਦੇਸਰਾਜ ਝੱਲੀ, ਦਵਿੰਦਰ ਜੋਸ਼ੀ, ਡਾ. ਸੋਮਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!