Latest

ਵਿਧਾਨਸਭਾ ਹਲਕਾ ਫਗਵਾੜਾ ਜਿਮਨੀ ਚੌਣ-2019 ਸ਼ਹਿਰ ‘ਚ ਵਾਰਡ ਪੱਧਰ ਤੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ ਵੋਟਰਾਂ ਦਾ ਭਾਰੀ ਸਮਰਥਨ * ਸਾਬਕਾ ਮੰਤਰੀ ਮਾਨ ਅਤੇ ਸ਼ਹਿਰੀ ਪ੍ਰਧਾਨ ਬੁੱਗਾ ਦੀ ਅਗਵਾਈ ‘ਚ ਕੀਤੀਆਂ ਮੀਟਿੰਗਾਂ

ਫਗਵਾੜਾ 6 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ  )
ਫਗਵਾੜਾ ਵਿਧਾਨਸਭਾ ਸੀਟ ‘ਤੇ 19 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪਿੰਡਾਂ ਦੇ ਨਾਲ ਹੀ ਹੁਣ ਸ਼ਹਿਰ ਦੇ ਵੋਟਰਾਂ ਤੇ ਵੀ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਾਰਡ ਨੰਬਰ 3 ਪਲਾਹੀ ਰੋਡ, ਵਾਰਡ ਨੰ. 4 ਮੁਹੱਲਾ ਧਰਮਕੋਟ, ਵਾਰਡ ਨੰਬਰ 9 ਅਧੀਨ ਬੇਦੀਆਂ ਮੁਹੱਲਾ ਅਤੇ ਵਾਰਡ ਨੰਬਰ 33 ਦੇ ਗੁਰੂ ਤੇਗ ਬਹਾਦੁਰ ਨਗਰ (ਟਿੱਬੀ) ਵਿਖੇ ਚੋਣ ਮੀਟਿੰਗਾਂ ਕਰਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਮਾਨ ਅਤੇ ਬੁੱਗਾ ਤੋਂ ਇਲਾਵਾ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ ਹਰਜੀਤ ਸਿੰਘ ਪਰਮਾਰ, ਸਤਬੀਰ ਸਿੰਘ ਸਾਬੀ ਵਾਲੀਆ, ਪੱਪੀ ਪਰਮਾਰ, ਅਸ਼ਵਨੀ ਸ਼ਰਮਾ, ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ ਸਮੇਤ ਸਮੂਹ ਸੀਨੀਅਰ ਕਾਂਗਰਸੀ ਆਗੂਆਂ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਫਗਵਾੜਾ ਸੀਟ ਨੂੰ ਇਸ ਵਾਰ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਫਗਵਾੜਾ ਦਾ ਸਰਬ ਪੱਖੀ ਵਿਕਾਸ ਹੋਰ ਵੀ ਤਨਦੇਹੀ ਨਾਲ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਮਨੀਸ਼ ਪ੍ਰਭਾਕਰ, ਕੌਂਸਲਰ ਦਰਸ਼ਨ ਲਾਲ ਧਰਮਸੋਤ, ਕੌਂਸਲਰ ਪਰਵਿੰਦਰ ਕੌਰ, ਕੌਂਸਲਰ ਰਮਾ ਰਾਣੀ, ਕੌਂਸਲਰ ਸੰਗੀਤਾ ਗੁਪਤਾ, ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ  ਰਘਬੋਤਰਾ, ਅਵਿਨਾਸ਼ ਗੁਪਤਾ ਬਾਸ਼ੀ, ਨਵਜਿੰਦਰ ਸਿੰਘ ਬਾਹੀਆ, ਬੋਬੀ ਬੇਦੀ, ਸਾਬਕਾ ਕੌਂਸਲਰ ਦਲਜੀਤ ਸਿੰਘ ਚਾਨਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਮਹਿਲਾ ਕਾਂਗਰਸ ਜਿਲ•ਾ ਕਪੂਰਥਲਾ ਦੀ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਸਾਬਕਾ ਕੌਂਸਲਰ ਸੀਤਾ ਦੇਵੀ, ਕਵਿਤਾ ਅਰੋੜਾ, ਹਰਦੀਪ ਸਿੰਘ ਭਮਰਾ, ਨੰਬਰਦਾਰ ਗੋਪੀ ਬੇਦੀ, ਤਜਿੰਦਰ ਬਾਵਾ, ਕਾਂਗਰਸ ਵਪਾਰ ਸੈਲ ਦੇ ਪ੍ਰਧਾਨ ਵਿਮਲ ਵਰਮਾਨੀ, ਜਗਜੀਤ ਸਿੰਘ ਬਿੱਟੂ, ਯੂਥ ਪ੍ਰਧਾਨ ਸੌਰਵ ਖੁੱਲਰ, ਸੰਜੀਵ ਚੱਢਾ, ਦੀਪਕ ਠਾਕੁਰ, ਹਰਵਿੰਦਰ ਸਿੰਘ ਭੋਗਲ, ਸੌਰਵ ਜੋਸ਼ੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!