Latest

ਵਿਧਾਇਕ ਧਾਲੀਵਾਲ ਨੇ ਅਰਬਨ ਅਸਟੇਟ ਅਤੇ ਉਂਕਾਰ ਨਗਰ ਦੇ ਵਾਟਰ ਪੰਪ ਕੀਤੇ ਲੋਕਾਂ ਨੂੰ ਸਮਰਪਿਤ * ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੋਇਆ ਹਲ

ਫਗਵਾੜਾ 27 ਜੂਨ
(   ਸ਼ਰਨਜੀਤ ਸਿੰਘ ਸੋਨੀ    )

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਦੇ ਅਰਬਨ ਅਸਟੇਟ ਅਤੇ ਵਾਰਡ ਨੰਬਰ 28 ਅਧੀਨ ਮੁਹੱਲਾ ਉਂਕਾਰ ਨਗਰ ‘ਚ ਲਗਾਏ ਗਏ ਦੋ ਨਵੇਂ ਵਾਟਰ ਪੰਪ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਵਾਟਰ ਪੰਪਾਂ ਦੇ ਚਾਲੂ ਹੋਣ ਨਾਲ ਹਜਾਰਾਂ ਲੋਕਾਂ ਨੂੰ ਲੰਬੇ ਸਮੇਂ ਤੋਂ ਪੇਸ਼ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਹੋਇਆ ਹੈ। ਅਰਬਨ ਅਸਟੇਟ ਦੀ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਘਰਾਂ ਵਿਚ ਪਾਣੀ ਦਾ ਪਰੈਸ਼ਰ ਕਾਫੀ ਘੱਟ ਰਹਿੰਦਾ ਸੀ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਸੀ ਪਰ ਹੁਣ ਇਹ ਦੋ ਵਾਟਰ ਪੰਪ ਚਾਲੂ ਹੋਣ ਨਾਲ ਲੋਕਾਂ ਦੀ ਸਮੱਸਿਆ ਦਾ ਪੱਕਾ ਹੱਲ ਹੋਇਆ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਗੁਰਦੀਪ ਦੀਪਾ, ਅਮਰਜੀਤ ਸਿੰਘ, ਸੁਨੀਲ ਪਾਂਡੇ, ਹਰਸ਼ ਕੁਮਾਰ, ਬਲਜੀਤ ਕੌਰ, ਗੁਰਮੀਤ ਬੇਦੀ, ਜਗਜੀਤ ਬਿੱਟੂ ਮੈਂਬਰ ਮਾਰਕਿਟ ਕਮੇਟੀ, ਅਰਜੁਨ ਸੁਧੀਰ, ਦੀਪਕ ਕੁਮਾਰ ਪਟਵਾਰੀ ਅਤੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਹਾਜਰ ਸਨ।


Leave a Reply

Your email address will not be published. Required fields are marked *

error: Content is protected !!